ਇਹ ਸਫ਼ਾ ਪ੍ਰਮਾਣਿਤ ਹੈ

ਨਿਭੀਆਂ ਵਾਦੀਆਂ ਸਿਰਾਂ ਦੇ ਨਾਲ ਨਾਹੀਂ,
ਸਾਡੀ ਹੋਰ ਹੀ ਹੈਬਿਟ ਬਣਾ ਦਿਤੀ।
ਬਿਸਕੁਟ, ਚਾਕਲਟ, ਕੇਕਾਂ ਤੇ ਟੋਸਟਾਂ ਨੇ,
ਖਟੇ ਸਵਾਦ ਕੀਤੇ ਖਾਦ ਖ਼ਾਬ ਵਾਲੇ।
ਜਦੋਂ ਬੋਲੀ ਪੰਜਾਬੀ ਦੀ ਇਕ ਸਭ ਦੀ,
ਡਾਹਡੇ ਸੁਖੀ ਸਨ ਵਸਦੇ ਪੰਜਾਬ ਵਾਲੇ।

ਹੁਣ ਤਾਂ ਚਾਹੀਦਾ ਮੁਢਲੀ ਵਿਦਿਆ ਦਾ,
ਜਾਰੀ ਕੰਮ ਪੰਜਾਬੀ ਦੇ ਵਿਚ ਹੋਵੇ।
ਪਿਟ,ਗੜ੍ਹਾ,ਗੜ੍ਹਾ ਰਟਿਆ ਔਕੜਾਂ ਨੇ,
ਟੋਆ ਕਹੀਏ ਤੇ ਕੋਈ ਨਾ ਹਰਜ ਹੋਵੇ।
ਮਾਤ ਬੋਲੀ ਦੀ ਸੇਵਾ ਹੈ ਦੇਸ਼ ਸੇਵਾ,
ਜੇਕਰ ਸਮਝ ਲਈਏ ਟੇਵਾ ਟਿਚ ਹੋਵੇ।
ਹਿੰਦੂ ਮੁਸਲਿਮ ਤੇ ਸਿਖ ਅਸਾਈ ਆਦਿਕ,
ਸਭ ਦੇ ਦਿਲਾਂ ਵਿਚ ਜੇ ਇਹੋ ਖਿਚ ਹੋਵੇ।
'ਹਿੰਦੀ' ਵੇਖਣਾ ਮੁੜ ਪੰਜਾਬ ਵਾਲੇ,
ਬਣਸਨ ਫੇਰ ਓਸ ਰੁਅਬ ਦਾਬ ਵਾਲੇ।
ਹੋਸੀ ਬੋਲੀ ਪੰਜਾਬੀ ਜਦ ਫਿਰ ਸਭ ਦੀ,
ਵਸਣ ਰਸਣਗੇ ਖੁਸ਼ੀ ਪੰਜਾਬ ਵਾਲੇ।

-੫੨-