ਇਹ ਸਫ਼ਾ ਪ੍ਰਮਾਣਿਤ ਹੈ

ਕਿੱਥੋਂ ਹੁੰਦਾ ਨਸੀਬ ਲਾਹੌਰ ਆਵਣ,
ਉਹ ਫ਼ਲੌਰ ਦੀ ਹੱਦ ਨਾ ਟੱਪ ਸੱਕੇ।
ਗੱਲਾਂ ਵੈਰੀ ਨੂੰ ਉਲਟੀਆਂ ਆਉਂਦੀਆਂ ਸਨ,
ਜਾਂਦਾ ਦਿਲਾਂ ਅੰਦਰ ਪਾਉਂਦਾ ਘੇਰ ਸੈਂ ਤੂੰ।
ਐਵੇਂ ਜੱਗ ਨਹੀਂ ਸ਼ੇਰੇ ਪੰਜਾਬ ਕਹਿੰਦਾ,
ਸਚਮੁਚ ਪੰਜਾਬ ਦਾ ਸ਼ੇਰ ਸੈਂ ਤੂੰ।

ਜਿਵੇਂ ਦੇਖਦਾ ਸੈਂ ਮੁਸਲਮਾਨ ਤਾਈਂ,
ਤਿਵੇਂ ਹਿੰਦੂ ਇਨਸਾਨ ਨੂੰ ਦੇਖਦਾ ਸੈਂ।
ਜਿਵੇਂ ਧਰਮ ਨੂੰ ਦੇਖਣਾ ਪ੍ਰੇਮ ਸੇਤੀ,
ਤਿਵੇਂ ਤੂੰ ਈਮਾਨ ਨੂੰ ਦੇਖਦਾ ਸੈਂ।
ਜਿਵੇਂ ਵੇਦਾਂ ਦੇ ਵੱਲ ਸੀ ਨਜ਼ਰ ਤੇਰੀ,
ਤਿਵੇਂ ਤੂੰ ਕੁਰਾਨ ਨੂੰ ਦੇਖਦਾ ਸੈਂ।
ਤੇਰੇ ਵਿਚ ਨਾ ਦੂਈ ਦਾ ਨਾਮ ਹੈਸੀ,
ਇਕੋ ਅੱਖ ਜਹਾਨ ਨੂੰ ਦੇਖਦਾ ਸੈਂ।
ਸੁਣਿਆ ਵੇਖਿਆ ਕਿਤੇ ਅਨਾਥ ‘ਹਿੰਦੀ',
ਸੁਖੀ ਕਰਦਿਆਂ ਲਾਉਂਦਾ ਨਾ ਦੇਰ ਸੈਂ ਤੂੰ।
ਚਾਰੇ ਕੂਟਾਂ ਪੁਕਾਰ ਕੇ ਕਹਿੰਦੀਆਂ ਨੇ,
ਸਚਮੁਚ ਪੰਜਾਬ ਦਾ ਸ਼ੇਰ ਸੈਂ ਤੂੰ।

-੩੧-