ਇਹ ਸਫ਼ਾ ਪ੍ਰਮਾਣਿਤ ਹੈ

ਕੰਧ ਵਿਚ


ਮਾਤਾ ਗੁਜਰੀ ਸਹਿਤ ਫਤਹ ਸਿੰਘ ਤੇ ਜੁਝਾਰ ਸਿੰਘ,
ਚਲ ਕੇ ਅਨੰਦ ਪੁਰੋਂ ਪਹੁੰਚੇ ਨੇ ਸਰਹੰਦ ਵਿਚ।
ਗੰਗੂ ਗੁਥੀ ਮੁਹਰਾਂ ਦੀ ਸਮੇਟਣੇ ਦਾ ਲੋਬ ਕੀਤਾ,
ਮਾਰ ਕੇ ਵਲਾਂਵੇ ਆ ਜਕੜਿਆ ਸੂ ਫੰਦ ਵਿਚ।
ਚੰਦਰੇ ਨਕਾਰੇ, ਦੇ ਕੇ ਘਰ 'ਚ ਉਤਾਰੇ,
ਕਈ ਫੰਦੇ ਨੇ ਖਲਾਰੇ, ਆਇਆ ਦੁਨੀਆਂ ਦੇ ਦੰਦ ਵਿਚ
ਗੁਥੀ ਮੁਹਰਾਂ ਦੀ ਲੁਕਾਈ, ਆਖੇ ਮੈਂ ਨਹੀਂ ਚੁਰਾਈ,
ਨਾ ਮੈਂ ਚੋਰ ਦਾ ਹਾਂ ਭਾਈ, ਊਜਾਂ ਲਾਓ ਨਾਹੀਂ ਚੰਦ ਵਿਚ,
ਉਲਟਾ ਚੋਰ ਜਿਉਂ ਕੁਤਵਾਲੇ, ਡਾਂਟੇ ਅੱਖੀਆਂ ਦਖਾਲੇ,
ਕੀਤੇ ਨਵਾਬ ਦੇ ਹਵਾਲੇ, ਹੋਏ ਕੈਦ ਬੁਰਜ ਬੰਦ ਵਿਚ।
ਹੋਏ ਕੈਦ ਦੋਵੇਂ ਸ਼ੇਰ, ਅੜੇ ਸੱਚ ਤੇ ਦਲੇਰ,
ਆਖੇ ਜਮਣਾ ਨਹੀਂ ਫੇਰ, ਪੈਰ ਪੌਣਾ ਨਹੀਂ ਗੰਦ ਵਿਚ।
ਹਿੰਦੂ ਧਰਮ ਦੀ ਪ੍ਰੀਤ, ਸਾਡੀ ਧੁਰੋਂ ਆਈ ਰੀਤ,
ਭਾਵੇਂ ਜਾਨ ਜਾਏ ਬੀਤ, ਸੀਸ ਦਈਏ ਇਸੇ ਕੰਧ ਵਿਚ।
ਅਸਾਂ ਡਰਨਾਂ ਨਹੀਂ ਜਰੀ, ਆਖੀ ਬੱਚਿਆਂ ਨੇ ਖਰੀ,
ਸੂਰਮਗਤੀ ਹੈ ਜੇ ਭਰੀ ਕਟ ਸਾਡੇ ਬੰਦ ਬੰਦ ਵਿਚ।
ਨਹੀਂ ਜਾਨ ਹੈ ਪਿਆਰੀ, ਸਾਨੂੰ ਆਨ ਹੈ ਪਿਆਰੀ,
ਦਈਏ ਸੀਸ ਵਾਰੋ ਵਾਰੀ, ਵੱਸੇ ਪਾਪੀਓ ਅਨੰਦ ਵਿਚ।
ਸਾਨੂੰ ਧਰਮ ਹੈ ਪਿਆਰਾ, ਨਹੀਂ ਜੀਵਨ ਦਾ ਸਹਾਰਾ,
ਜ਼ਾਲਮ ਪਾ ਕੇ ਇਸ਼ਾਰਾ, ਰੁਝਾ ਕਤਲ ਦੇ ਪ੍ਰਬੰਧ ਵਿਚ।
ਪਾਪੀ ਪਕੜ ਕੇ ਕਟਾਰ, ਪਹਿਲੋਂ ਮਾਰਿਆ ਜੁਝਾਰ,
ਆਈ ਫ਼ਤਹ ਸਿੰਘ ਦੀ ਵਾਰ, ਮਰਨਾ ਓਹਦੀ ਵੀ ਪਸੰਦ ਵਿਚ।
ਚੋਜੀ ਪਿਤਾ ਜੀ ਦੇ ਜਾਏ, ਮਾਰ ਜ਼ੁਲਮਾਂ ਮੁਕਾਏ,
'ਹਿੰਦੀ' ਕਈ ਕਹਿੰਦੇ ਆਏ, ਚੁਣੇ ਪਾਪੀਆਂ ਨੇ ਕੰਧ ਵਿਚ।

-੨੩-