ਪੰਨਾ:ਚੰਦ-ਕਿਨਾਰੇ.pdf/84

ਇਹ ਸਫ਼ਾ ਪ੍ਰਮਾਣਿਤ ਹੈ

ਸਤ ਸਮੁੰਦਰੋਂ ਪਾਰ

ਸਤ ਸਮੁੰਦਰੋ ਪਾਰ
ਇਕ ਪੰਛੀ ਨੇ ਜਾ ਪਾਇਆ
ਇਕ ਬੁਲਬੁਲ ਨਾਲ ਪਿਆਰ——
ਸਤ ਸਮੁੰਦਰੋਂ ਪਾਰ।
ਪੰਛੀ ਅਪਣੀ ਬੋਲੀ ਬੋਲੇ
ਬੁਲਬੁਲ ਅਪਣੀ ਬੋਲੀ ਬੋਲੇ——
ਉਹ ਉਸਦੀ ਬੋਲੀ ਨਾ ਜਾਣੇ
ਉਹ ਉਸਦੀ ਬੋਲੀ ਨਾ ਸਮਝੇ
ਦੋਵੇਂ ਆਸ਼ਕ ਆਲੇ ਭੋਲੇ
ਦੋਵੇਂ ਅਲ੍ਹੜ ਸ਼ਕਾਰ।

੮੬