ਪੰਨਾ:ਚੰਦ-ਕਿਨਾਰੇ.pdf/75

ਇਹ ਸਫ਼ਾ ਪ੍ਰਮਾਣਿਤ ਹੈ

ਤ੍ਰਿੰਞਣ

ਚੰਦਰ-ਲੋਕ ਦੀ ਮਾਈ ਬੁੱਢੀ
ਧਰਤ-ਲੋਕ ਦਾ ਬਾਬਾ ਬੁੱਢਾ
ਪੌਣ ਛੋਪੇ ਜਦ ਦੋਨੇ——
ਤ੍ਰੈ-ਲੋਕੀ ਇਕ ਤ੍ਰਿੰਞਣ ਬਣ ਜਾਏ
ਘੂੰ ਘੂੰ ਧਰਤੀ ਅੰਬਰ ਘੂਕਣ
ਗੂੰਜ ਉਠਣ ਜਗ-ਕੋਨੇ——
ਰਿਸ਼ਮੀ ਬਾਹਾਂ ਹੁਲਾਰੇ ਖਾ ਖਾ——
ਕੋਈ ਅਰਸ਼ੀ ਅਗਮ ਰਾਗਣੀ——
ਚਰਖੋ ਚਰਖ਼ ਸਾਜ਼ ਤੇ ਗਾ ਗਾ——
ਕੱਤਣ ਨੂਰੀ ਤੰਦ ਉਹ ੫ਾ ਪਾ
ਜਿਨ੍ਹਾਂ ਦਾ ਇਕ ਇਕ ਤਾਰ ਕਚੇਰਾ
ਸ਼ਾਂਤੀ-ਰਾਜ ਛਤਰ ਦਾ ਸਿਹਰਾ——
ਜਿਨ੍ਹਾਂ ਦਾ ਇਕ ਇਕ ਤਾਰ ਕਚੇਰਾ
ਕੱਟੇ ਜਗਤ-ਹਨੇਰ-ਜ਼ੰਜੀਰਾਂ——
ਜਿਨ੍ਹਾਂ ਦੀ ਇਕ ਇਕ ਅੱਟੀ ਦਾ ਮੁਲ
ਖੁਲ੍ਹਦੇ ਯੂਸਫ਼ ਸੁਹਣੇ

੭੭