ਪੰਨਾ:ਚੰਦ-ਕਿਨਾਰੇ.pdf/67

ਇਹ ਸਫ਼ਾ ਪ੍ਰਮਾਣਿਤ ਹੈ

ਸੰਤੋਸ਼

ਕੋਈ ਉਘਦਾ ਅਰਸ਼ੀ ਤਾਰਾ
ਕੋਈ ਚਾਨਣ-ਮਾਨਣ-ਹਾਰਾ——
ਤੇਜਸੱਵੀ ਹੁਸਨ ਪਵਿੱਤ੍ਰ
ਕੋਈ ਕਲਾ-ਕਮਲ-ਰਸ-ਕੋਸ਼——
ਜੇ ਬਣ ਜਾਏ ਮੇਰਾ ਮਿੱਤ੍ਰ
ਤਾਂ ਬੱਸ ਮੈਨੂੰ ਸੰਤੋਸ਼——

੬੯