ਪੰਨਾ:ਚੰਦ-ਕਿਨਾਰੇ.pdf/65

ਇਹ ਸਫ਼ਾ ਪ੍ਰਮਾਣਿਤ ਹੈ



ਸੀਨੇ ਵਿਚ ਠੰਢ ਫੁਹਾਰਾਂ
ਉਠੀਆਂ ਅੰਬਰ ਵਲ ਜੰਗੀ ਦੀਆਂ
ਜੁਆਲਾ ਮੁਖੀ ਪੁਕਾਰਾਂ
ਤੁੱਟ ਗਈਆਂ ਸਭ ਤਿੱੜਕ ਤਿੜਕ ਕੇ
ਵਿਸ੍ਵ-ਬੀਨ ਦੀਆਂ ਤਾਰਾਂ
***
ਹੱਸ ਹਸ ਰਿਹਾ ਨਿਹਾਰ
ਪਰਲੋ ਦੇ ਉਸ ਪਾਰ।
ਪਰਲੋ ਦੇ ਉਸ ਪਾਰ
ਬੈਠਾ ਪਰਲੋਕਾਰ
ਉਸਦੇ ਨੈਣਾਂ ਸਾਹਵੇਂ ਉਸਦੇ ਨੈਣਾਂ ਦੀ ਝੁੰਮਕਾਰ
ਉਸਦੀ ਅੱਖ ਦਾ ਹਰ ਪਲਕਾਰਾ ਬਦਲੇ ਰੰਗ ਹਜ਼ਾਰ,
ਨਾ ਕਰ ਸੋਚ ਵਿਚਾਰ,
ਪਰਲੋ ਦੇ ਉਸ ਪਾਰ।
***

੬੭