ਪੰਨਾ:ਚੰਦ-ਕਿਨਾਰੇ.pdf/64

ਇਹ ਸਫ਼ਾ ਪ੍ਰਮਾਣਿਤ ਹੈ

ਕੂਕ ਮਾਰ ਕਹਿਰਾਂ ਦੀ ਪਹਿਲੋਂ
ਉਸਨੇ ਧਰਤ ਉਖਾੜੀ.
ਖੇਨੂੰ ਵਾਂਗ ਉੱਛਲ ਅੰਬਰ ਵੱਲ
ਵਿਚ ਸਮੁੰਦਰ ਮਾਰੀ.
ਸਾਗਰ ਵਿਚੋਂ ਲਹਿਰਾਂ ਉਠੀਆਂ
ਗਈਆਂ ਗਗਨ-ਮਿਆਰੇ
ਸਣੇ ਬਿਜਲੀਆਂ ਡੁੱਬ ਡੁੱਬ ਮਰ ਗਏ
ਸੂਰਜ ਚੰਦ ਸਿਤਾਰੇ,
***

ਬਿਖ ਦੀ ਰਚਨਾ ਕੀਤੀ ਰਲ ਮਿਲ
ਨਵੇਂ ਪੁਰਾਣੇ ਸੁਆਦ-
ਅਣਕਾਢਾਂ ਨੂੰ ਵੀ ਲੈ ਡੁੱਬੀਆਂ
ਨਵੀਆਂ ਨਵੀਆਂ ਕਾਢਾਂ-
***
ਸਾਗਰ-ਪਰੀਆਂ ਰਤਨਾਂ ਜੜੀਆਂ
ਚੰਦ-ਕੁੜੀਆਂ ਮੁਟਿਆਰਾਂ
ਪਾ ਨਾ ਸਕੀਆਂ ਜੰਗੀ ਦੇ

੬੬