ਪੰਨਾ:ਚੰਦ-ਕਿਨਾਰੇ.pdf/50

ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਸੇਜਾ ਤੇ ਚੰਨ ਚੜ੍ਹਿਆ ਨੀ

ਮੇਰੀ ਸੇਜਾ ਤੇ ਚੰਨ ਚੜ੍ਹਿਆ ਨੀ,
ਮੇਰਾ ਅੰਗ ਅੰਗ ਲੂੰ ਲੂੰ ਠਰਿਆ ਨੀ,

ਉਹਦੀ ਹੰਸਾਂ ਵਰਗੀ ਲੋਅ ਪਿਆਰ-
ਮੈਂ ਸੀਨੇ ਵਿਚ ਘੁੱਟ ਲਈ ਸਾਰੀ-
ਮੇਰਾ ਦਿਲ ਨੂਰਾਂ ਵਿਚ ਹੜ੍ਹਿਆ ਨੀਂ
ਮੇਰੀ ਸੇਜਾ ਤੇ ਚੰਨ ਚੜ੍ਹਿਆ ਨੀਂ
ਅੱਧੀ ਰਾਤੀਂ ਮਸਤੀ ਵਿਚ ਆ
ਮੈਂ ਪੀ ਗਈ ਬੁਲ੍ਹੀਆਂ ਨੂੰ ਲਾ ਲਾ
ਉਹਦਾ ਪਿਆਲਾ ਅੰਮ੍ਰਿਤ ਭਰਿਆ ਨੀਂ
ਮੇਰੀ ਸੇਜਾ ਤੇ ਚੰਨ ਚੜ੍ਹਿਆ ਨੀਂ
ਹਾਇ! ਭਾਗ ਮੇਰੇ ਸੁਤੇ ਜਗ ਜਗ-
ਪਲ ਛਿੰਨ ਮੇਰੀ ਜਿੰਦ ਵਿਚ ਦਗ ਦਗ-
ਉਹ ਭੱਜ ਬਦਲੀ ਵਿਚ ਵੜਿਆ ਨੀਂ
ਮੇਰੀ ਸੇਜਾ ਤੇ ਚੰਨ ਚੜ੍ਹਿਆ ਨੀਂ

੪੮