ਪੰਨਾ:ਚੰਦ-ਕਿਨਾਰੇ.pdf/43

ਇਹ ਸਫ਼ਾ ਪ੍ਰਮਾਣਿਤ ਹੈ

ਉਪਜੇ ਜੱਗ-ਕਲਿਆਣੀ,
ਸੁਰਾ ਪਾਨ ਕਰ ਸੁਰ ਗਣ ਡੱਕੇ
ਅਸੁਰਾਂ ਮੱਦ ਚੜ੍ਹਾਈ
ਲੂਲੇ ਲੰਗੜਿਆਂ ਦੀ ਢਾਣੀ
ਪਈ ਰਹੀ ਹਾਲਾਂ ਪਰ ਉਸ ਸੰਗ
ਅੱਖ ਨਾ ਕੋਈ ਲੜਾਵੇ
ਨਾਗ-ਨੈਣ ਵਾਂਗੂੰ ਲਿਸ਼ਕੇ
ਉਹ ਜ਼ਹਿਰ-ਲਹਿਰ ਵਲ ਖਾਣੀ।
ਜਟਾ ਜੂਟ ਬਾਵਾ ਇਕ ਓੜਕ
ਉਤਰ ਕੈਲਾਸ਼ੋਂ ਆਇਆ
ਸੀਸ-ਗੰਗ ਗਹਿਣੇ ਭੁਜੰਗ
ਗਲ ਵਿਚ ਨਾਗਾਂ ਦੀ ਗਾਨੀ
ਪਾਰਬਤੀ ਦੇ ਕਮਲ-ਹੱਥਾਂ ਦੀ
ਸ੍ਵਰਨ-ਪਿਆਲੀ ਭਰ ਭਰ
ਢਾਲੀ ਉਸਨੇ ਸੀਨੇ ਵਿਚ
ਗਟ ਗਟ ਹਾਲਾ-ਹੁਲਸਾਣੀ

੪੧