ਅੰਦਰੋ ਅੰਦਰ
ਮੇਰੇ ਅੰਦਰੋ ਅੰਦਰ ਕੋਈ ਛਿੜੇ ਜੁੱਧ ਭਿਆਨਕ ਪ੍ਰਚੰਡ- ਬ੍ਰਹਿਮੰਡ ਹੋ ਗਏ ਖੰਡ ਖੰਡ, ਮੇਰੇ ਫਟ ਗਏ ਧਰਤੀ ਅੰਬਰ ਮੇਰੇ ਅੰਦਰੋ ਅੰਦਰ- ਲਹੂਆਂ ਦੇ ਹੜ੍ਹ ਆਏ ਅਨੰਤ, ਕੋਈ ਰਿਹਾ ਨਾ ਜਗ ਦਾ ਆਦ-ਅੰਤ, ਪਰ ਮਿਟੇ ਨਾ ਅਜੇ ਅਡੰਬਰ ਮੇਰੇ ਅੰਦਰੋ ਅੰਦਰ
⁂
੩੫