ਪੰਨਾ:ਚੰਦ-ਕਿਨਾਰੇ.pdf/34

ਇਹ ਸਫ਼ਾ ਪ੍ਰਮਾਣਿਤ ਹੈ

ਨੱਚਣ ਜਿੰਦ ਲਚਕੋੜ-
***

ਅਜ਼ਲਾਂ ਦੇ ਮਰਿਆਂ ਖਪਿਆਂ ਨੂੰ
ਕਾਲ-ਨਸ਼ੇ ਅੰਦਰ ਗੁੱਟਿਆਂ ਨੂੰ
ਮੁੜ ਆ ਲੱਗੀ ਤੋੜ-
ਮੌਤੋਂ ਤਲਖ਼ ਹਲਕ ਓਹਨਾਂ ਦੇ
ਢਾਲ ਢਾਲ ਬਿਖ-ਕੌੜ-
ਮੌਤੋਂ-ਨਸ਼ੇ ਦੀ ਕਾਲ-ਗੁਫ਼ਾ ਚੋਂ
ਸੁਟਣੇ ਅਗਾੜੀ ਰੋਹੜ-
ਮੌਤੋਂ ਪਰੇ ਨਸ਼ੇ ਦਾ ਨਾਂ ਏ
ਜ਼ਿੰਦਗੀ ਨਵੀਂ ਨਕੋਰ-
ਜੀਵਣ-ਭਰੀ ਹਿਲੋਰ
ਮੈਂ ਬਿਖ-ਸ਼ਾਲਾ ਦਾ ਸਾਕੀ ਆਂ
ਹੋਰ ਸਾਕੀ ਨਾ ਮੇਰਾ ਜੋੜ

੩੨