ਪੰਨਾ:ਚੰਦ-ਕਿਨਾਰੇ.pdf/32

ਇਹ ਸਫ਼ਾ ਪ੍ਰਮਾਣਿਤ ਹੈ

ਪਲਟਦਾ ਜਾਵੇ ਅਪਣੀ ਜੂਨ
ਪੂਰਦਾ ਜਾਵੇ ਨਸਲੀ- ਊਣ-
ਲਿਪਟਕੇ ਲਹੂ ਲਹੂ ਦੇ ਨਾਲ,
ਨਿਖਰਦੇ ਆਵਣ ਨਕਸ਼ ਨਿਗਾਰ
ਚਮਕਦਾ ਜਾਵੇ ਹੁਸਨ ਅਪਾਰ,
ਵਿਸ਼ੇ- ਅਗਨ ਵਿਚ ਪਰ ਇਹ ਵਾਧਾ
ਲਾਲ ਸ਼ਰਾਬੀ ਧਾਰ,
ਏਸੇ ਚਿਖ਼ਾ ਚੜ੍ਹਨਗੇ ਇਕ ਦਿਨ
ਸੁਹਜਾਂ ਦੇ ਆਬਸ਼ਕਾਰ
ਕਰ ਨਵਾਂ ਲੁਤਫ ਈਜਾਦ
ਹੋਰ ਪਰੇ ਪਰ ਸੁਆਦ
ਕੁਝ ਹੋਰ ਅਗੇਰੇ ਭਾਲ

੩੦