ਪੰਨਾ:ਚੰਦ-ਕਿਨਾਰੇ.pdf/31

ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਹੋਰ ਅਗੇਰੇ ਭਾਲ

ਕੁਝ ਹੋਰ ਅਗੇਰੇ ਭਾਲ
ਤੱਕ ਹਰ ਤੀਵੀਂ
ਹਰ ਮਰਦ ਵਿਚ,
ਜਾਗੇ ਇੱਕੋ ਖ਼ਿਆਲ
ਭੜਕੇ ਇੱਕੋ ਜੁਆਲ
ਵਿਸ਼ੇ- ਨਸ਼ੇ ਦੀ ਮੇਘ-ਗੁਫਾ ਵਿਚ ਰੂਹ ਦੀ ਬਿਜਲੀ ਬਾਲ-
ਕੁਝ ਹੋਰ ਅਗੇਰੇ ਬਾਲ-
***

ਹਰ ਤ੍ਰੀਮਤ ਹਵਾ ਦੀ ਧੀ,
ਸੁਹੱਪਣ ਦੀ ਕਿਹੜੀ ਤਸ਼ਰੀਹ!
ਜਿਹੜੀ ਮੂਰਤ ਮੋਹ ਗਈ ਜਿਸਨੂੰ ਉਸਨੂੰ ਉਹੀ ਕਮਾਲ
ਸਾਜਨ ਦਾ ਹੀ ਅਕਸ ਦਿਲੇ ਦਾ ਸਜਨੀ ਦਾ ਰੂਪ ਜਮਾਲ
***

ਆਦਮ ਹੱਵਾ ਨੂੰ ਜਿਸ ਦਮ ਤੋਂ
ਚੜ੍ਹਿਆ ਇਸ਼ਕ- ਜਨੂੰਨ-
ਮਾਣ ਖ਼ੂੰਨ ਨੂੰ ਖ਼ੂੰਨ,

੨੯