ਪੰਨਾ:ਚੰਦ-ਕਿਨਾਰੇ.pdf/26

ਇਹ ਸਫ਼ਾ ਪ੍ਰਮਾਣਿਤ ਹੈ

ਜੀਵਣ ਮਿਰਤੂ ਸੰਗ ਕਰਦੇ ਰਹਿਣ,
ਅੰਗ ਸੁਆਦ ਸੁਆਦ ਜੰਗ ਕਰਦੇ ਰਹਿਣ,
ਬੱਤੀ ਨਾਲ ਬੱਤੀ ਲਗਦੀ ਰਹੇ-
ਸੁਆਦ ਪੀੜ ਕੋਈ ਜਗਦੀ ਰਹੇ,
***

ਦਿਨ ਰਾਤ ਸੁਆਦ ਹੀ ਔਂਦਾ ਰਹੇ,
ਦਹਿ ਸਿਰਾ ਜਨਮ ਕੋਈ ਪੌਂਦਾ ਰਹੇ,
ਉਹ ਵੀ ਸੁਆਦ ਸੁਆਦ ਕੁਰਲੌਂਦਾ ਰਹੇ,
ਉਹਨੂੰ ਜਜ਼ਬਾ ਕੋਈ ਸਤੌਂਦਾ ਰਹੇ,
ਉਸ ਜਜ਼ਬੇ ਦੇ ਜਨੂੰਨ ਅੰਦਰ
ਉਹ ਮਹਾਂ- ਕੈਲਾਸ਼ ਉਠੌਂਦਾ ਰਹੇ,
ਬਨ੍ਹ ਪਾਵੇ ਕਾਲ ਬਠੌਂਦਾ ਰਹੇ,
ਵਿਗਿਆਨ ਦਾ ਜੁਗ ਪਲਟੌਂਦਾ ਰਹੇ,
ਤੇ ਸੁਆਦ-ਚੁਬਾਰੇ ਚੜ੍ਹਨ ਲਈ
ਸੁਰਗਾਂ ਨੂੰ ਪੌੜੀ ਲਗਦੀ ਰਹੇ-
ਸੁਆਦ-ਪੀੜ ਕੋਈ ਜਗਦੀ ਰਹੇ,

੨੪