ਪੰਨਾ:ਚੰਦ-ਕਿਨਾਰੇ.pdf/113

ਇਹ ਸਫ਼ਾ ਪ੍ਰਮਾਣਿਤ ਹੈ



ਹਾਲੇ ਮੇਰੀ ਕਵਿਤਾ ਨਿਆਣੀ

ਹਾਲੇ ਮੇਰੀ ਕਵਿਤਾ ਨਿਆਣੀ
ਸੂਖਮ ਸੂਖਮ ਇਸਦੇ ਅੰਗ
ਨਿੱਕੇ ਨਿੱਕੇ ਨੂਰੀ ਫੰਘ
ਮੇਰੀ ਬਾਂਹ ਵਿਚ ਬਾਂਹ ਫਸਾ ਕੇ
ਉਡ ਨਾ ਸਕੇ ਅਸਮਾਨੀ
ਹਾਲੇ ਮੇਰੀ ਕਵਿਤਾ ਨਿਆਣੀ

੧੧੫