ਪੰਨਾ:ਚੰਦ-ਕਿਨਾਰੇ.pdf/112

ਇਹ ਸਫ਼ਾ ਪ੍ਰਮਾਣਿਤ ਹੈ

ਸੁਰਾ-ਸੁਰਾਹੀ ਸੇਜ ਸਜਾ ਕੇ ਹੀ
ਨੈਣਾਂ ਵਿਚ ਸਾਕੀ ਨਸ਼ਿਆਕੇ
ਸਭ ਨੂੰ ਰਿਹਾ ਮੈਂ ਮਾਣ-
ਮੈਂ ਯੁਗ ਯੁਗ ਦਾ ਇਨਸਾਨ

ਕਦੀ ਲਾਟ ਤੇ ਕਦੀ ਭੰਬਟ ਤੇ
ਬਣ ਬਣ ਸ਼ਮ੍ਹਾ ਸ਼ਲਭ ਮੈਂ ਸੜਦਾ
ਕਦੀ ਧਨਸ਼ ਤੇ ਕਦੀ ਬਾਣ ਤੇ
ਬਣ ਬਣ ਰਤੀ ਕਾਮ ਮੈਂ ਚੜ੍ਹਦਾ——
ਕਦੀ ਗੋਦ ਮਾਤਾ ਦੀ ਵੜਦਾ
ਕਦੀ ਤਾਰਿਆਂ ਵਿਚ ਜਾ ਲੜਦਾ
ਕਦੀ ਇਨਸਾਨ ਕਦੀ ਭਗਵਾਨ——
ਮੈਂ ਜੁਗ ਜੁਗ ਦਾ ਇਨਸਾਨ

੧੧੪