ਪੰਨਾ:ਚੰਦ-ਕਿਨਾਰੇ.pdf/11

ਇਹ ਸਫ਼ਾ ਪ੍ਰਮਾਣਿਤ ਹੈ


ਦੋਵੇਂ ਸ਼ਖਸੀਂ ਖ਼ੂਨ
ਇੱਕ ਮਿਟੀ ਵਿਚ ਰੱਲ
ਪੈਦਾ ਕਰਦੇ ਆਪਣੇ ਆਪਣੇ
ਸੰਸਕਾਰ ਤੇ ਫਲ।

ਨਿਕੀ ਜਹੀ ਪਰ ਕਿਨੀ ਮਹਾਨ ਹੈ ਇਹ ਕਵਿਤਾ ਤੇ ਅਸੀਂ ਇਸੇ ਸ਼ੀਸ਼ੇ ਵਿਚੋਂ ਇਸ ਨੂੰ ਰਚਣ ਵਾਲੀ ਕਾਵਿ-ਸ਼ਕਤੀ ਦਾ ਆਕਾਰ ਦੇਖ ਸਕਦੇ ਹਾਂ। ਇਹ ਕਵੀ ਜਿਵੇਂ ਕਾਵਿ-ਗਾਇਨ ਮਨ ਮੰਦਰ ਵਿਚ ਹੁੰਦਾ ਹੈ। ਉਸ ਨੂੰ ਉਸੇ ਤਰ੍ਹਾਂ ਅਖਰਾਂ ਦੀ ਬੋਲਣ ਵਾਲੀ ਤਸਵੀਰ ਵਿਚ ਮੂਰਤੀਮਾਨ ਕਰਨ ਦੀ ਕਿਨੀ ਸਮਰਥਾ ਰਖਦਾ ਹੈ ਇਸ ਨੂੰ ਇਸ ਕਵਿਤਾ ਚੋਂ ਜਾਚੋ; ਲਿਖਦਾ ਹੈ:-

ਮੇਰੇ ਅੰਦਰ ਵੀ
ਬਾਹਰ ਵੀ
ਨ੍ਹੇਰਾ, ਚਾਨਣ
ਮ੍ਰਿਤੂ, ਜੀਵਣ
ਰਾਮਾ-ਰਾਵਣ

ਬਿਖਸ਼ਾਲਾ
ਅੰਮ੍ਰਿਤ-ਘਰ ਵੀ;

ਜਲ, ਥਲ, ਅੰਬਰ,
ਸ਼ੀਰ-ਸਮੁੰਦਰ,

ਘੋਘੇ, ਰਤਨ-ਜਵਾਹਰ ਵੀ,