ਪੰਨਾ:ਚੰਦ-ਕਿਨਾਰੇ.pdf/107

ਇਹ ਸਫ਼ਾ ਪ੍ਰਮਾਣਿਤ ਹੈ

ਕਵੀ ਦੀ ਚਿਖ਼ਾ

ਚਲੀ ਗਈ ਸੀ ਰੰਗਲੀ ਸ਼ਾਮਾਂ, ਘਨ-ਘੁਮਰੇ ਆਂਦੇ ਸਨ
ਸਮੋਂ ਕਹਿਰ ਦੀ ਸੀ ਜਗ ਤੇ ਧੁੰਦੂਕਾਰੇ ਛਾਂਦੇ ਸਨ
ਮੇਘੇ ਮੇਘੇ ਬਿਜਲੀ ਚਮਕੇ ਬਦਲ ਗਰਜਾਂਦੇ ਸਨ
ਆਹਲਣਿਆਂ ਵਿਚ ਸਹਿਮੇ ਹੋਏ ਪੰਛੀ ਚਿਚਲਾਂਦੇ ਸਨ

ਪਿੰਡੋਂ ਬਾਹਰ ਕਚੀਰਾਂ ਕੋਲੇ ਇਕ ਮਸਾਨ ਮਰਘਟ ਜੀ
ਉਸ ਮਰਘਟ ਦੇ ਤਟ ਬੱਲਦੀ ਇਕ ਚਿਖ਼ਾ ਹਾਇ! ਲਟ ਲਟ ਸੀ।
ਆਲ ਦਵਾਲੇ ਹੋਣ ਵਾਲਿਆਂ ਦਾ ਨਹੀਉਂ ਜਮਘਟ ਸੀ
ਕਾਲ-ਕਲਿਟੇ ਭੂਤਾਂ ਦਾ ਝੁੰਮਰ ਪੌਂਦਾ ਝੁਰਮਟ ਸੀ

ਬਲਦੀ ਚਿਖ਼ਾ ਕਿਸੇ ਕਵਿ ਦੀ ਉਹ ਭੁਲਾ ਰਹੀ ਭੰਬਟ ਸੀ
ਕਰ ਦੇਵਾਂ ਚਾਂਹਦੀ ਕਵਿ ਦੇ ਤਨ ਨੂੰ ਸੁਹਾ ਝਟ ਪਟ ਸੀ
ਕਵਿ ਦੇ ਮਨ ਅੰਦਰ ਕਵਿਤਾ ਜੋ ਦੱਬੀ ਪਈ ਅਮਿੱਟ ਸੀ
ਬਾਲ-ਬਾਲ ਉਸ ਨੂੰ ਵਿਚੋਂ ਬਾਹਰ ਕਢ ਰਹੀ ਲਪਟ ਸੀ

੧੦੯