ਪੰਨਾ:ਚੰਦ੍ਰ ਗੁਪਤ ਮੌਰਯਾ.pdf/94

ਇਹ ਸਫ਼ਾ ਪ੍ਰਮਾਣਿਤ ਹੈ


(ਛਾਪ ਵਖਾਂਦਾ ਏ ਚਿੱਟਾ ਹੀਰਾ ਚੰਗਾ ਵਡਾ ਓਸ ਵਿਚ
ਜੜਿਆ ਹੋਇਐ)

ਜਰਨੈਲ--ਛਾਪ ਤੇ ਬਾਬਾ ਬੜੀ ਸੋਹਣੀ ਏ ਕਿਸੇ ਨੂੰ ਲੈਣ ਦੀ ਵੀ
ਪਰਵਾਹ ਹੋਵੇ ਨਾਂ?
ਪਹਿਲਾ ਦੋਸਤ--ਲੈ ਲੌ ਸਰਕਾਰ ਏਸ ਛਾਪ ਦੇ ਪੈਰਾਂ ਪਿਛੇ...
ਜਰਨੈਲ--ਫੇਰ ਲਗ ਪਿਐਂ ਊਟ ਪਟਾਂਗ ਬਕਣ ਤੇਨੂੰ ਅਸਲ ਵਿਚ
ਵੈਹਮਾਂ ਨੇ ਖਾ ਲਿਐ।
ਟੈਮ--ਸਰਕਾਰ ਉਹ ਸ਼ਜ਼ਾਦੀ ਵਾਲੀ ਗਲ ਮੈਂ ਵੀ ਸੁਣੀ ਏ ਜਾਪਦੈ
ਉਹਨੂੰ ਭਾਰਤ ਵਾਸੀਆਂ ਤੇ ਬੜਾ ਗੁਸਾ ਏ।
ਜਰਨੈਲ--ਉਹ ਲੜਾਈਆਂ ਸ਼ੜਾਈਆਂ ਦੇ ਹਕ ਵਿਚ ਤੇ ਨਹੀਂ ਸੀ
ਹੋਂਦੀ ਪਈ-ਖੌਰੇ!
ਟੈਮ--ਆਹੋ ਜੀ, ਪਰ ਦੇਸ਼ ਦੀ ਆਨ ਦਾ ਸੁਆਲ ਏ ਨਾਂ ਹੁਨ ਤੇ।
ਹੁਣ ਬੜੀ ਅਗ ਲਗੀ ਹੋਈ ਜਾਪਦੀ ਸੂ।
ਪ੍ਰੌਹਣਾ--ਆਹੋ ਜੀ ਸ਼ਜ਼ਾਦੀ ਏ ਕੋਈ ਭੜਭੂੰਜੀ ਥੋੜੀ ਏ।
ਜਰਨੈਲ--ਤੇਰੇ ਖਿਆਲ ਵਿਚ ਭੜਭੂੰਜੀਆਂ ਨੂੰ ਦੇਸ਼ ਨਾਲ ਪਿਆਰ
ਨਹੀਂ ਹੋਂਦਾ?
ਪ੍ਰੌਹਣਾ--ਨਹੀਂ ਜੀ ਹੋਂਦਾ ਹੋਵੇਗਾ ਪਰ ਵੇਖੋ ਨ ਸ਼ਜ਼ਾਦੀ ਸ਼ਜ਼ਾਦੀ ਈ
ਏ। ਉਹਦੀਆਂ ਰੀਸਾਂ ਹੋ ਸਕਦੀਆਂ ਨੇ? ਤਲੀਮ ਦੀ ਈ ਸਾਰੀ
ਗਲ ਹੋਂਦੀ ਏ! ਗਰੀਬਾਂ ਨੂੰ ਸੁਖਾਂਦਾ ਈ ਕੌਣ ਏ ਦੇਸ਼ ਭਗਤੀ?
ਟੈਮ--ਐਡਾ ਯਾਰ ਤੂੰ ਭਗਤ ਏਂ ਸ਼ਜ਼ਾਦੀ ਦਾ ਤੇ ਲਿਆ ਖਾਂ ਆਹ
ਛਾਪ ਉਹਨੂੰ ਉਂਞ ਈ ਭੇਟਾ ਕਰਦੇ। ਵੇਚ ਕੇ ਕੀਹ ਲੈਣਾ ਈਂ?
ਤੇਨੂੰ ਪਰਵਾਹ ਪਈ ਆਈ ਏ! ਭਾਰਤ ਵਿਚੋਂ ਤੇ ਜੈਹੜਾ ਹੋ

-੭੭-