ਪੰਨਾ:ਚੰਦ੍ਰ ਗੁਪਤ ਮੌਰਯਾ.pdf/91

ਇਹ ਸਫ਼ਾ ਪ੍ਰਮਾਣਿਤ ਹੈ


ਏਸ ਪਾਸੇ ਈ ਨਹੀਂ ਟੁਰਦੀ।
ਜ.ਮੈਗ-- ਕੰਮ ਵੇਲੇ ਕੰਮ ਨ ਆਈ ਤੁਹਾਡੀ ਸਿਆਨਪ ਤੇ ਅਗੇ
ਪਿਛੇ ਮੈਂ ਇਹਨੂੰ ਸ਼ੈਹਦ ਲਾ ਕੇ ਚੱਟਾਂ? ਮੇਨੂੰ ਤੇ ਐਸ ਵੇਲੇ
ਅਜਹੇ ਬੰਦੇ ਦੀ ਲੋੜ ਏ ਜੈਹੜਾ ਸ਼ਜ਼ਾਦੀ ਨਾਲ ਮੇਰਾ ਵਿਆਹ
ਕਰਾ ਦੇ। ਬਾਕੀ ਗਲਾਂ ਕੂੜੀਆਂ।
ਦੁਜਾ ਦੋਸਤ--ਸਰਕਾਰ! ਸਾਡੇ ਮਹਲੇ ਵਾਲਾ ਜੋਤਸ਼ੀ...
ਜਰਨੈਲ--ਕੀਹ ਊਟ ਪਟਾਂਗਾ ਲਗ ਪੈਣੈਂ ਮਾਰਨ ਕਦੀ ੨? ਐਡਾ
ਸਿਆਣਾ ਬਿਆਣਾ ਹੋ ਕੇ ਜੋਤਸ਼ੀਆਂ ਵਿਚ ਤੇਰਾ ਅਤਕਾਦ
ਏ? ਇਹ ਤੇ ਠਗ ਵਿਦਿਯਾ ਈ। ਇਹਨੂੰ ਸੁਨਾਈਂ ਜਰਾ,
ਟੈਮ? ਉਹ ਗਲ।
ਟੈਮ (ਪਹਿਲਾ ਦੋਸਤ)--ਜਦੋਂ ਜਰਨੈਲ ਸਾਹਬ ਗੰਧਾਰਾ ਦੇ ਹਾਕਮ
ਸਨ ਨਾ ਉਦੋਂ ਦੀ ਗਲ ਏ-ਇਕ ਦਿਨ ਇਹਨਾਂ ਨੂੰ ਖਿਆਲ
ਆਇਆ ਕਿ ਐਨੇ ਜਸੂਸ ਰਖੇ ਹੋਏ ਨੇ ਐਨੀਆਂ ਤਨਖਾਹਾਂ
ਦੇਣੀਆਂ ਪੈਂਦੀਆਂ ਨੇ। ਕੱਯਾ ਕੰਮਾਂ ਤੇ ਐਨਾ ਰਪਯਾ ਲਗ ਜਾਂਦੈ
ਤੇ ਮਗਰੋਂ ਕੰਮ ਸੌਰਦਾ ਵੀ ਨਹੀਂ। ਕਿਊਂ ਨ ਇਕ ਤਗੜਾ
ਜੋਤਸ਼ੀ ਨੌਕਰ ਰਖ ਛੜੀਏ ਉਹ ਭਾਵੇਂ ਕੀਹ ਤਨਖਾਹ ਲਵੇ,
ਦੇ ਦੇਯੇ, ਤੇ ਜੋ ਗਲ ਪੁਛਣੀ ਹੋਵੇ ਉਹਦੇ ਤੋਂ ਪੁਛ ਲਿਆ
ਕਰੀਏ ਸਗੋਂ ਉਹ ਸਸਤਾ ਈ ਪਏਗਾ ਸਾਰੇ ਗੰਧਾਰਾ ਵਿਚ
ਸਾਰੇ ਪਾਰਥੀਆ ਵਿਚ ਸਾਰੇ ਭਾਰਤ ਵਿਚ ਅਸ਼ਤਿਹਾਰ ਫੇਰਿਆ
ਸੀ ਕਿ ਜੇ ਕੋਈ ਪੱਕਾ ਜੋਤਸ਼ੀ ਹੈ ਤਾਂ ਆ ਜਾਏ ਜੋ ਮੰਗੇਗਾ
ਦਿਆਂਗੇ ਕੁਈ ਪਿਓ ਦਾ ਪੁਤਰ ਬਣਿਆਂ ਨ ਜਿਸ ਆਖਿਆਂ
ਹੋਵੇ ਕਿ ਮੈਂ ਇਹ ਕੰਮ ਕਰ ਸਕਣਾਂ। ਲੋਕਾਂ ਨੂੰ ਬੁਧੂ ਬਨਾਣ
ਵਾਲੇ ਹਰਲ ੨ ਕਰਦੇ ਫਿਰਦੇ ਸਨ।

-੭੪-