ਪੰਨਾ:ਚੰਦ੍ਰ ਗੁਪਤ ਮੌਰਯਾ.pdf/83

ਇਹ ਸਫ਼ਾ ਪ੍ਰਮਾਣਿਤ ਹੈ


ਅਧਾ ਘੰਟਾ ਸੋਚਣ ਲਈ ਦੇਨਾਂ। ਅੱਧੇ ਘੰਟੇ ਦੀ ਵੀ ਕੀਹ ਲੋੜ
ਏ ਸਿਆਣਿਆਂ ਲਈ ਅਸ਼ਾਰਾ ਈ ਕਾਫ਼ੀ ਏ। ਛਡੋ ਧੰਨਾ ਨੰਦ
ਨੂੰ ਤੇ ਦੌੜ ਜਾਓ ਚੰਦਰ ਗੁਪਤ ਦੀ ਫੌਜ ਵਲ ਦਗੜ ੨ ਕਰਦੇ
ਹਥਿਆਰ ਏਥੇ ਈ ਰੈਹਣ ਦਿਓ ਤਾ ਕੇ ਉਹ ਸਮਝ ਜਾਨ ਕੇ
ਤੁਸੀ ਸਲਾਹ ਨਾਲ ਆ ਰਹੇ ਓ। ਸ਼ਾ ਬਾਸ਼ ਸਿਆਣੇ ਬਣੋ।
ਤੁਸੀ ਮਾਲਕ ਓ ਨੌਕਰ ਕਿਊਂ ਬਣਦੇ ਓ ਆਪ ਫੇਸਲਾ ਕਰ
ਲਿਆ ਜੇ ਕੇਹੜਾ ਰਾਜਾ ਚਾਹੀਦਾ ਏ। ਚੰਦਰ ਗੁਪਤ ਤੋਂ ਚੰਗਾ
ਲਭਜੇ ਗਾ ਤੇ ਉਹਨੂੰ ਬਣਾ ਲਿਆ ਜੇ ਉਹ ਕਦੀ ਨਹੀਂ ਆਂਹਦਾ
ਮੇਨੂੰ ਈ ਜਰੂਰ ਮਹਾਰਾਜਾ ਬਨਾਓ ਅਸਾਂ ਉਹਨੂੰ ਯੋਗ ਸਮਝ ਕੇ
ਬਨਾਣਾ ਏ...ਲੌ ਬਹਾਦਰੋਂ ਆ ਜਾਓ ਅਪਣੇ ਸਚੇ ਨੌਕਰ ਵਲ
ਤੇ ਲਾਨਤ ਪਾਓ ਜ਼ਾਲਮ ਰਾਜੇ ਨੂੰ ਤੇ ਉਹਦੀ ਚਾਕਰੀ ਨੂੰ।
ਚੰਦਰ ਗੁਪਤ ਵਚੈਰਾ ਤੁਹਾਨੂੰ ਬਚਾਣ ਆਇਐ ਤੇ ਤੁਸੀ ਅਗੋ
ਲੜੋਗੇ? ਕਦੀ ਸਿਆਣਿਆਂ ਵੀ ਏਸ ਤ੍ਰਾਂ ਕੀਤੇ?"
ਚੰਦਰ--ਕਮਾਲ ਕਰ ਦਿਤਾ ਨੇ-ਵੇਖੀਏ ਕੀਹ ਬਨਦੈ।
ਪੰਡਤ ਜੀ--ਬਨਣਾ ਊਹੋ ਏ ਜੋ ਮਹਾਤਮਾ ਜੀ ਚਾਂਹਦੇ ਨੇ ਇਹ ਤੀਰ
ਕਦੀ ਖਾਲੀ ਨਹੀਂ ਜਾ ਸਕਦਾ ਤੇ ਨਾਲੇ ਗਲ ਵੀ ਤੇ ਸੱਚੀ ਏ
ਸਪਾਹੀ ਸਭ ਪੜ੍ਹੇ ਲਿਖੇ ਨੇ ਉਹਨਾਂ ਹੁਣੇ ਵੇਖ ਲਿਆ ਜੇ
ਆ ਜਾਣੈ।
ਚ--ਹਲਾ? ਸ਼ੈਦ ਬਈ.....

[(ਅਜੇ ਗਲ ਚੰਦਰ ਗੁਪਤ ਦੇ ਮੂੰਹ ਵਿਚ ਈ ਹੋਂਦੀ ਏ
ਕਿ ਮਗਧ ਦੀਆਂ ਫੌਜਾਂ ਖਾਲੀ ਹਥ ਉਹਨਾਂ ਵਲ
ਭਜੀਆਂ ਆਉਂਦੀਆਂ ਤੇ ਮਹਾਰਾਜ ਚੰਦਰ ਗੁਪਤ ਦੀ

-੬੬-