ਪੰਨਾ:ਚੰਦ੍ਰ ਗੁਪਤ ਮੌਰਯਾ.pdf/77

ਇਹ ਸਫ਼ਾ ਪ੍ਰਮਾਣਿਤ ਹੈ


ਚਾ ਕਿਹਾ "ਮਹਾਤਮਾ ਜੀ ਤੁਸੀ ਗੱਲ ਤੇ ਠੀਕ ਆਂਦੇ ਓ, ਪਰ
ਬੰਦਾ ਤੇ ਕੰਮ ਦਾ ਬਨਾਓ ਨ ਮਹਾਰਾਜਾ! ਅਸਾਂ ਤੇ ਸੁਣਿਐਂ
ਚੰਦਰ ਗੁਪਤ ਨੇ ਸਕੰਦਰ ਨੂੰ ਕਿਹਾ ਸੀ 'ਮੇਰੀ ਮਦਦ ਕਰੋ ਤੇ
ਮਗਧ ਤੇ ਚੜ੍ਹਾਈ ਕਰੋ' ਦੇਸ਼ ਧ੍ਰੋਹੀ ਨੂੰ ਮਹਾਰਾਜਾ ਬਨਾਣਾ
ਤੁਹਾਡੇ ਜਹੇ ਦੇਸ਼ ਭਗਤ ਨੂੰ ਕਿਸ ਤਰ੍ਹਾਂ ਸੋਭਦੈ?"
ਅਸਾਂ ਲੋਕਾਂ ਨੂੰ ਬਤੇਰਾ ਯਕੀਨ ਦੁਆਣਾ ਚਾਹਿਆ ਕਿ
ਐਵੇਂ ਕਿਸੇ ਉਡਾਈ ਹੋਈ ਏ ਸਾਨੂੰ ਪਕਾ ਪਤੈ ਕਿ ਗਲ ਉਕਾ
ਈ ਝੂਠ ਏ ਪਰ ਆਗੂ ਅੜ ਗਏ ਕਿ ਸਾਬਤ ਕਰਣਾ ਚਾਹੀਦੈ
ਕਿ ਉਹ ਦੇਸ਼-ਧ੍ਰੋਹੀ ਨਹੀਂ-ਸਾਬਤ ਕਰਨ ਦੇ ਤ੍ਰੀਕੇ ਲੱਭੇ ਗਏ,
ਆਖਰ ਇਕ ਮਲਵਈ ਆਗੂ ਨੇ ਇਹ ਕਾਢ ਕਢੀ ਤੇ ਕਿਹਾ
"ਏਸ ਤਰ੍ਹਾਂ ਕਰੋ ਪਤਾ ਲਗ ਜਾਏਗਾ" ਸੋ ਸਾਨੂੰ ਇਹ ਕਰਣਾ
ਪਿਆ ਮਜਬੂਰੀ ਸੀ ਦੇਸ਼ ਦੀ ਇੱਜ਼ਤ ਦਾ ਤੇ ਜੀਵਣ ਮਰਣ ਦਾ
ਸੁਆਲ ਸੀ ਤੁਹਾਡਾ ਅਮਤਿਹਾਨ ਲੈਣਾ ਪਿਆ........ਹੁਨ ਤੁਸੀ
ਸਗੋਂ ਖੁਸ਼ ਹੋਵੋ ਕਿ ਪਾਸ ਹੋ ਗਏ ਓ ( ਆਗੂਆਂ ਵਲ ਤਕ
ਕੇ) ਤੁਹਾਡੀ ਤਸੱਲੀ ਹੋ ਗਈ ਏ ਕਿ ਨਹੀਂ?
ਆਗੂ--ਪੂਰੀ ਪੂਰੀ..........

-੬੦-