ਪੰਨਾ:ਚੰਦ੍ਰ ਗੁਪਤ ਮੌਰਯਾ.pdf/75

ਇਹ ਸਫ਼ਾ ਪ੍ਰਮਾਣਿਤ ਹੈ


ਕੁਝ ਨਹੀਂ ਪੁਛਿਆ ਹਛਾ ਤੂੰ ਆਪ ਈ ਸਚ ੨ ਹੁਣ ਸਾਨੂੰ ਦਸ
ਕੀਹ ਗਲ ਏ ਅਸੀ ਫੇਰ ਸਕੰਦਰ ਨੂੰ ਤੇਰੇ ਮੂੰਹ ਤੇ ਈ ਸਦ ਕੇ
ਦੂਹਾਂ ਦਾ ਬਿਆਨ ਮਲਾ ਲਾਂ ਗੇ......ਛੇਤੀ ਜਰਾ ਕਰ...ਸ਼ਾਵਾ।
ਚੰਦਰ--(ਜਰਾ ਕੂ ਚੁਪ ਰੈਹ ਕੇ) ਗਲ ਸਾਫ਼ ਏ ਕੋਈ ਵਲ ਵਲੇਂਵਾ
ਨਹੀਂ, ਸਕੰਦਰ ਮੇਨੂੰ ਸਦ ਘੱਲਿਆ ਸੀ ਉਹ ਥਾਂ ੨ ਮਦਦ ਗਾਰ
ਲਭਦਾ ਫਿਰਦਾ ਸੀ ਉਹਨੂੰ ਰਾਜਾ ਅੰਭੀ ਨੇ ਮਹਾਰਾਜ ਦੀ ਤੇ
ਮੇਰੀ ਦੁਸ਼ਮਣੀ ਦਾ ਪਤਾ ਦਿਤਾ ਹੋਣੈਂ, ਮੇਨੂੰ ਕੈਹਣ ਲਗਾ
"ਖੂਬਸੂਰਤ ਜੁਆਨ, ਅਸੀਂ ਤੇਨੂੰ ਮਗਧ ਦੇ ਤਖਤ ਤੇ ਬਿਠਾ
ਸਕਣੇ ਆਂ ਸਾਡੇ ਨਾਲ ਮਿਲ ਜਾ, ਵਾਕਬ ਆਦਮੀ ਏਂ। ਸਾਨੂੰ
ਤੇਰੀ ਬੜੀ ਮਦਦ ਮਿਲ ਜਾਏਗੀ ਅਸੀ ਉਹਦਾ ਬਦਲਾ ਤੇਨੂੰ
ਬੜਾ ਵਧੀਆ ਦਿਆਂ ਗੇ ਸਾਡੀ ਮਤ੍ਹੈਤੀ ਤੂੰ ਮਨੀਂ ਰਖੀ, ਅਸੀ
ਮਗਧ ਦੇਸ਼ ਦਾ ਤੇਨੂੰ ਮਹਾਰਾਜਾ ਬਣਾ ਦਿਆਂਗੇ, ਵੇਖ ਲੈ ਅੰਭੀ
ਵਲ ਤੇ ਪੁਛ ਲੈ ਓਹਦੇ ਕੋਲੋਂ, ਅਸੀ ਅਕਰਾਰ ਦੇ ਕਿੱਡੇ ਪੱਕੇ
ਆਂ। ਮੈਂ ਕਿਹਾ "ਸਕੰਦਰ ਬਾਦਸ਼ਾਹ! ਆਪ ਦੀ ਬੜੀ
ਮੇਹਰਬਾਨੀ ਏਂ ਪਰ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ
ਨਾਂਹ ਤੁਹਾਡੀ ਮਦਦ ਲੈ ਸਕਨਾਂ। ਮੈਂ ਵਦੇਸ਼ੀਆਂ ਦੀ ਮਦਦ
ਨਾਲ ਮਹਾਰਾਜਾ ਬਨਣ ਨਾਲੋਂ ਗਲੀਆਂ ਵਿਚੋਂ ਮੰਗ ਕੇ ਖਾ
ਲੈਣਾ ਚੰਗਾ ਸਮਝਣਾਂ, ਮੇਰੀ ਤੇ ਮਹਾਰਾਜ ਦੀ ਦੁਸ਼ਮਣੀ ਜ਼ਰੂਰ
ਏ ਪਰ ਮੈਂ ਬਗਾਣਿਆਂ ਦੀ ਮਦਦ ਨਾਲ ਬਦਲਾ ਨਹੀਂ ਲੈਣਾ
ਸਾਡੀ ਲੜਾਈ ਅਸੂਲ ਦੀ ਏ, ਹਿੰਮਤ ਹੋਵੇਗੀ ਤੇ ਕੁਝ ਕਰ
ਲਵਾਂਗਾ ਨਹੀਂ ਤੇ ਹਰੀ ਹਰ" ਓਹ ਸਗੋਂ ਮੇਰੇ ਤੇ ਬੜਾ ਗੁੱਸੇ
ਹੋ ਗਿਆ ਤੇ ਮੈਂਨੂੰ ਮਰਵਾਊ ਸੀ ਪਰ ਮੈਂ ਚਲਾਕੀ ਨਾਲ ਬਚ ਗਿਆ।

-੫੮-