ਪੰਨਾ:ਚੰਦ੍ਰ ਗੁਪਤ ਮੌਰਯਾ.pdf/7

ਇਹ ਸਫ਼ਾ ਪ੍ਰਮਾਣਿਤ ਹੈ


ਇਕ ਹੋਰ ਰਾਏ


ਜੋ ਸ੍ਰੀ ਮਾਨ ਬਾਵਾ ਹਰਕਿਸ਼ਨ ਸਿੰਘ ਸਾਹਿਬ ਐਮ. ਏ.
ਪ੍ਰਿੰਸੀਪਲ ਗੁਰੂ ਨਾਨਕ ਖ਼ਾਲਸਾ ਕਾਲਜ ਗੁਜਰਾਂਵਾਲਾ
ਨੇ ਏਸ ਕਿਤਾਥ ਬਾਬਤ ਲਿਖੀ ਏ

(ਤਰਜਮਾ)


ਚੰਦਰ ਗੁਪਤ ਮੌਰਯਾ ਡਰਾਮੇ ਦੇ ਲਿਖਾਰੀ ਜੀ ਤਿੰਨ ਜ਼ਬਾਨਾਂ (ਪੰਜਾਬੀ, ਉਰਦੂ ਤੇ ਹਿੰਦੀ) ਵਿਚ ਇਕ ਬੜੀ ਹੀ ਸੁਆਦੀ ਤੇ ਦਿਲਾਂ ਤੇ ਡੂੰਘਾ ਅਸਰ ਪਾਣ ਵਾਲੀ ਕਿਤਾਬ ਲਿਖ ਸਕਣ ਲਈ ਵਧਾਈ ਦੇ ਹੱਕਦਾਨ ਨੇ।
ਡਰਾਮੇ ਦਾ ਮਜ਼ਮੂਨ ਹੈ ਤੇ ਬੜੇ ਪੁਰਾਣੇ ਜ਼ਮਾਨੇ ਦੀ ਬਾਬਤ, ਪਰ ਅਜ ਕਲ ਤੇ ਵੀ ਖ਼ੂਬ ਢੁਕਦਾ ਏ। ਦੇਸ਼ ਨਾਲ ਬਹੁਤ ਜ਼ਿਆਦਾ ਪਿਆਰ, ਸਭ ਕੌਮਾਂ ਦਾ ਆਪਸ ਵਿਚ ਮਿਤ੍ਰ ਬਣ ਕੇ ਮੇਲ-ਜੋਲ ਪੈਦਾ ਕਰਨਾ, ਇਸਤ੍ਰੀਆਂ ਦੀ ਸੁਸਾਇਟੀ ਵਿਚ ਪੂਰੀ ੨ ਇੱਜ਼ਤ ਤੇ ਓਹਨਾਂ ਨੂੰ ਮਰਦਾਂ ਜਿੰਨੀ ਅਜ਼ਾਦੀ, ਹਰ ਜੀਵ-ਮਾਤਰ ਦਾ ਇਕ ਦੂਜੇ ਨਾਲ ਪੂਰਾ ਪੂਰਾ ਇਨਸਾਫ਼, ਇਹ ਸਭ ਗੱਲਾਂ ਅਜ ਕਲ ਦੀ ਕਾਢ ਨੇ, ਪਰ ਕਿਡਾ

-ੲ-