ਪੰਨਾ:ਚੰਦ੍ਰ ਗੁਪਤ ਮੌਰਯਾ.pdf/64

ਇਹ ਸਫ਼ਾ ਪ੍ਰਮਾਣਿਤ ਹੈ

ਕੋਈ ਹਥਿਆਰ ਸੀ ਤਲਵਾਰਾਂ ਦਾ ਤੀਰ ਕਮਾਨਾਂ ਨਾਲ ਕੀ
ਮੁਕਾਬਲਾ, ਮੈਂ ਲਲਕਾਰ ਕੇ ਕਿਹਾ "ਖਬਰ ਦਾਰ ਤੁਸੀਂ ਦੋਵੇਂ
ਧਿਰਾਂ ਸਾਡੇ ਕੈਦੀ ਓ ਕੋਈ ਨ ਲੜੇ ਨਹੀਂ ਤੇ ਫ਼ਟਾ ਫ਼ਫ਼ਟ ਮਾਰ
ਦਿਤਾ ਜਾਏਗਾ" ਬਾਕੀ ਦੀ ਗਲ ਸਾਫ ਈ ਏ ਫਟੜਾਂ ਦੇ ਇਲਾਜ
ਕੀਤੇ ਗਏ। ਰਾਜਾ ਸਾਹਬ ਨੇ ਝਟ ਅਲਾਨ ਕਰ ਦਿਤਾ ਕਿ
'ਮੇਰੀ ਕੰਵਰ ਸਾਹਬ ਨਾਲ ਕੋਈ ਲੜਾਈ ਨਹੀਂ ਸਗੋਂ ਮੇਰੀ
ਓਹਨਾਂ ਜਾਨ ਬਚਾਈ ਏ ਓਹ ਸਾਡੇ ਆਪਣੇ ਆਦਮੀ ਨੇ, ਫੇਰ
ਅਸਾਂ ਸ਼ੈਹਰ ਵਿਚ ਜਿਨੇ ਵਦੇਸ਼ੀ ਸਨ ਘੇਰ ਕੇ ਪਕੜ ਲਏ।
ਇਕ ਆਦਮੀ--ਇਹ ਤੇ ਸਮਝ ਆ ਗਈ ਏ ਪਰ ਇਕੋ ਦਿਨ ਸਾਰੇ
ਦੇਸ਼ ਵਿਚ ਵਦੇਸ਼ੀ ਕਿਸ ਤ੍ਰਾਂ ਫੜੇ ਗਏ?
ਕੰਵਰ--ਇਹ ਐਸ ਜਾਦੂ ਗਰ ਤੋਂ ਪੁਛੋ ਇਹ ਸਭ ਇਹਨਾਂ ਦੀ
ਕਰਤੂਤ ਜੇ।
ਪੰਡਤ ਜੀ--ਮੈਂ ਦਸਨਾਂ। ਇਹ ਮਮੂਲੀ ਜਹੀ ਗਲ ਸੀ। ਵਦੇਸ਼ੀਆਂ
ਦਾ ਝੁਗਾ ਸਾੜਣ ਵਿਚ ਮੇਰਾ ਹਥ ਬਿਲਕਲ ਥੋੜੈ, ਮੈਂ ਤੇ ਸਿਰਫ
ਇਕ ਚੁਆਤੀ ਨਿਕੀ ਜਹੀ ਇਸ ਵਿਚ ਸੁਟੀ ਸੀ ਸੜ ਓਹ ਆਪੇ
ਗਿਯੈ-ਮੇਰਾ ਏਸ ਵਿਚ ਕੀਹ ਦੋਸ਼? (ਸਭ ਹਸਦੇ ਨੇ) ਹਾਂ ਮੈਂ
ਸਿਰਫ ਐਨਾਂ ਕੂ ਕੰਮ ਕੀਤਾ ਕਿ ਬੇ ਸਮਝ ਲੋਕਾਂ ਕੋਲ ਥਾਂ ਥਾਂ
ਆਪਣੇ ਸਮਝਦਾਰ ਸ਼ਗਿਰਦ ਭੇਜ ਕੇ ਓਹਨਾਂ ਨੂੰ ਸਮਝਾਇਆ
ਕਿ ਗੁਲਾਮੀ ਕਿਡੀ ਭੈੜੀ ਚੀਜ਼ ਏ ਤੇ ਅਜ਼ਾਦੀ ਦੀਆਂ ਕੀਹ ੨
ਮੌਜਾਂ ਨੇ, ਬਾਕੀ ਕੰਮ ਓਹਨਾਂ ਸ਼ਗਿਰਦਾਂ ਆਪ ਕੀਤੈ, ਹਾਂ ਮੈਂ
ਅਖੀਰ ਵਿਚ ਹਰ ਸ਼ੈਹਰ ਵਿਚ ਹੁਕਮ ਜ਼ਰੂਰ ਘਲਿਆ ਸੀ ਕਿ
ਫਲਾਨੇ ਦਿਨ ਫਲਾਨੇ ਵੇਲੇ ਜਿਥੇ ੨ ਵਦੇਸ਼ੀ ਰੈਂਹਦੇ ਨੇ ਓਹਨਾਂ
ਨੂੰ ਘੇਰ ਲਿਆ ਜਾਏ ਤੇ ਹੋ ਸਕੇ ਤੇ ਜੀਊਦਿਆਂ ਫੜ ਲਿਆ

-੪੯-