ਪੰਨਾ:ਚੰਦ੍ਰ ਗੁਪਤ ਮੌਰਯਾ.pdf/6

ਇਹ ਸਫ਼ਾ ਪ੍ਰਮਾਣਿਤ ਹੈ

ਦਰਿਆ ਨੂੰ ਬੰਦ ਕਰਨ ਵਾਲੀ ਕਹਾਵਤ ਯਾਦ ਆਉਂਦੀ ਹੈ। ਡਰਾਮੇ ਵਿਚ ਅਸਲੀ ਦੀ ਥਾਂ ਆਦਰਸ਼ੀ ਤਸਵੀਰ ਖਿੱਚੀ ਗਈ ਹੈ ਅਤੇ ਮੇਰਾ ਦਿਲ ਆਦਰਸ਼ੀ ਗੱਲਾਂ ਵਲ ਬਹੁਤ ਖਿਚਿਆ ਜਾਂਦਾ ਹੈ ਏਸ ਲਈ ਮੈਂ ਤਾਂ ਇਹਨੂੰ ਬੜੀ ਮਨੋਹਰ ਤੇ ਕੀਮਤੀ ਪੁਸਤਕ ਸਮਝਦਾ ਹਾਂ।
ਪੰਜਾਬ ਦੇ ਇਹ ਚੰਗੇ ਭਾਗ ਹਨ ਕਿ ਆਪ ਵਰਗੇ ਨੌਜਵਾਨ ਲਿਖਾਰੀ ਇਸ ਸੂਬੇ ਵਿਚ ਪੈਦਾ ਹੋ ਰਹੇ ਹਨ। ਜੇ ਮੈਂ ਆਪ ਦੀ ਇਸ ਉਤਮ ਕੰਮ ਵਿਚ ਕਿਸੇ ਤਰ੍ਹਾਂ ਦੀ ਸੇਵਾ ਕਰ ਸਕਾਂ ਤਾਂ ਆਪਣੀ ਚੰਗੀ ਕਿਸਮਤ ਸਮਝਾਂਗਾ।..............
ਮੈਂ ਪੰਜਾਬੀ ਪੜ੍ਹੇ ਹਰ ਇਕ ਇਸਤ੍ਰੀ ਮਰਦ ਦੀ ਸੇਵਾ ਵਿਚ ਬੇਨਤੀ ਕਰਾਂਗਾ ਕਿ ਉਹ ਇਸ ਉਤਮ ਡਰਾਮੇ ਨੂੰ ਜ਼ਰੂਰ ਪੜ੍ਹਕੇ ਲਾਭ ਉਠਾਉਣ ਅਤੇ ਨੌਜਵਾਨ ਲਿਖਾਰੀ ਦਾ ਹੌਂਸਲਾ ਵਧਾਉਣ।

ਆਪਦਾ ਸ਼ੁਭ ਚਿੰਤਕ ਨਿਰੰਜਨ ਸਿੰਘ

-ਅ -