ਪੰਨਾ:ਚੰਦ੍ਰ ਗੁਪਤ ਮੌਰਯਾ.pdf/52

ਇਹ ਸਫ਼ਾ ਪ੍ਰਮਾਣਿਤ ਹੈ


ਇਕ ਸ਼ਪਾਈ--(ਦੂਜੇ ਨੂੰ) ਕਿਥੇ ਚੁਕ ਲਿਆ ਈ ਇਹਨਾਂ ਨੂੰ? ਸੱਦ
ਏਥੋਂ ਕਿਸੇ ਆਦਮੀ ਨੂੰ ਜੋ ਚੁਕ ਲਚੱਲੇ ਨੇ।
ਪਹਿਲਾ--ਕਿਹਨੂੰ ਸੱਦੀਏ?
ਦੁਜਾ--ਐਸ ਹੱਟੀ ਵਾਲੇ ਨੂੰ ਆਖ ਚਾ, ਇਹਦੇ ਕੱਪੜੇ ਤੇ ਸਾਫ਼ ਨੇ ਹੱਥ
ਵੀ ਸਾਫ਼ ਹੋਸੂਗੇ।
ਪਹਿਲਾ--(ਵਾਜ ਮਾਰਕੇ) ਅਏ।
ਹੱਟੀ ਵਾਲਾ--(ਆ ਕੇ) ਕੀਹ ਹੁਕਮ ਏ ਹਜੂਰ।
ਸ਼ਪਾਹੀ--ਆਹ ਕਬੂਤਰ ਫੜ ਲੈ ਤੇ ਡੇਰੇ ਸਾਡੇ ਲੈ ਚਲ।
ਹੱਟੀ ਵਾਲਾ (ਕੰਬਦਾ ਹੋਇਆ) ਕਬੂਤਰ?
ਸਪਾਹੀ--ਨਹੀਂ ਸ਼ੇਰ।
ਹੱਟੀ ਵਾਲਾ--ਨਹੀਂ ਮਹਾਰਾਜ, ਵੇਖੋ ਨਾਂ, ਮੇਰੀ ਮਜਾਲ ਤੇ ਨਹੀਂ
ਨਾਂਹ ਕਰਨ ਦੀ ਪਰ ਅਸੀਂ ਜੈਨੀ ਹੁੰਨੇ ਆਂ।
ਸਪਾਹੀ--"ਜੈਨੀ ਹੁਨੇ ਆਂ" ਓ ਤੂੰ ਕੁਝ ਬੋਲਾ ਵੀ ਏਂ? ਮੈਂ ਤੈਥੋਂ
ਕਦੋਂ ਪੁਛਿਆ ਏ ਤੁਸੀਂ ਕੌਣ ਹੁੰਦੇ ਓ। ਮੈਂ ਕਿਹੈ ਕਬੂਤਰ ਫੜ
ਲੈ ਕੇ ਚਲ ਸਾਡੇ ਨਾਲ।
ਹੱਟੀ ਵਾਲਾ--ਮਹਾਰਾਜ ਅਸੀ ਜੈਨੀ ਲੋਕ ਆਂ। ਸਾਡੇ ਲਈ ਤੇ ਕੀੜੀ
ਤਕ ਮਾਰਨੀ ਪਾਪ ਏ ਆਹ ਵੇਖੋ ਨਾ, ਜਾਲੀਆਂ ਆਹ ਸਾਰੀਆਂ
ਮੈਂ ਕਲ ਇਨ੍ਹਾਂ ਦੀਵਿਆਂ ਵਾਲੇ ਲਾਈਆਂ ਸਨ ਕਿ ਭੰਬਟ ਨ
ਮਰਣ ਫੇਰ ਦਸੋ.............।
ਸਪਾਹੀ--ਓਇ ਤੂੰ ਤੇ ਲੰਮੀਆਂ ਕਹਾਨੀਆਂ ਘੱਤਨ ਲਗ ਪਿਆ ਏ
ਅਸੀਂ ਤੇਰੇ ਵਾਂਙ ਵੇਹਲੇ ਆਂ ਜੋ ਫਜ਼ੂਰ ਗੱਲਾਂ ਸੁਣਦੇ ਰਹੀਏ
ਚੁਕਣਾਂ ਏਂ ਕੇ ਨਹੀਂ ਚੁਕਦਾ।
ਹੱਟੀ ਵਾਲਾ-ਮੈਂ ਦੱਸੋ ਜੀ ਕਿਸ ਤਰ੍ਹਾਂ.......?

-੩੭-