ਪੰਨਾ:ਚੰਦ੍ਰ ਗੁਪਤ ਮੌਰਯਾ.pdf/39

ਇਹ ਸਫ਼ਾ ਪ੍ਰਮਾਣਿਤ ਹੈ

ਹਥ ਚੁਕ ਲਿਆ ਤੇ ਕਹਿਣ ਲਗੇ,"ਚੰਗੀ, ਗਲ ਏ"
ਸੋ ਮੰਤਰੀ ਹੁਰੀ ਅਗਲੇ ਦਿਨ ਆਪਣਾ ਚੇਲਾ ਲਭਦੇ ਹੋਨੇ ਨੇ
ਤੇ ਚੇਲਾ ਪਾਟਲੀ ਪੁਤ੍ਰੋਂ ਸੌ ਮੀਲ ਤੇ ਹੋਣੈਂ; ਰਾਹ ਵਿਚ ਮੈਨੂੰ ਕੋਈ
ਤਕਲੀਫ ਨਹੀਂ ਹੋਈ ਚੁੰਗੀ ਵਾਲੇ ਅਫਸਰ ਸਬ ਮੇਰੇ ਅਗੇ ਦੇ
ਹੀ ਜਾਣੂ ਨੇ।
ਪੰਡਤ ਜੀ--ਮੁਢ ਤੇ ਚੰਗਾ ਬਝੈ। ਹਛਾ ਹੁਣ ਕੀ ਸਲਾਹ ਏ?
ਚੰਦਰ--ਸਲਾਹਵਾਂ ਤੁਹਾਡੀਆਂ ਨੇ ਸਾਨੂੰ ਤੇ ਜੋ ਹੁਕਮ ਕਰੋਗੇ ਕਰ ਦਿਆਂਗੇ।
ਪੰਡਤ ਜੀ--ਸਾਡੇ ਕੋਲ ਸੌ ਇਤਬਾਰੀ ਬੰਦੇ ਨੇ ਪੰਜ ਲੱਖ ਦਾ ਸੋਨਾ ਏ
ਇਕ ਇਕ ਤਕੜੇ ਪਿੰਡ ਵਿਚ ਤੇ ਸ਼ੈਹਰ ਵਿਚ ਇਕ ਇਕ ਬੰਦੇ
ਨੂੰ ਚਾਰ ਚਾਰ ਹਜ਼ਾਰ ਦਾ ਸੋਨਾ ਦੇ ਕੇ ਘਲ ਦਿਤਾ ਜਾਏ। ਹਰ
ਇਕ ਬੰਦਾ ਛੀਆਂ ਮਹੀਨਿਆਂ ਵਿਚ ਪਿੰਡ ਦੇ ਲੋਕਾਂ ਦਾ 'ਹਰਮਣ
ਪਿਆਰਾ' ਬਣ ਜਾਏ ਏਡੀ ਚੰਗੀ ਤਰ੍ਹਾਂ ਰਵ੍ਹੇ ਕਿ ਲੋਕ ਉਹਨੂੰ
ਦਿਓਤਿਆਂ ਵਾਂਙ ਪੂਜਣ ਲਗ ਪੈਣ ਤੇ ਜੋ ਆਖੇ ਮੰਨਣ ਦੇਸ਼
ਸੇਵਾ ਦਾ ਪਿਆਰ, ਗੁਲਾਮੀ ਤੋਂ ਨਫਰਤ ਦੇਸ ਲਈ ਹਰ ਕਿਸਮ
ਦੀ ਕੁਰਬਾਨੀ ਕਰਨ ਦੇ ਖਿਆਲ ਲੋਕਾਂ ਦੇ ਦਿਲਾਂ ਵਿਚ
ਬਿਠਾਏ। ਜਦੋਂ ਹੁਕਮ, ਘੱਲੀਏ ਖੁਫੀਆ ਫ਼ੌਜ ਤਿਆਰ ਕਰਨ
ਲਗ ਪਵੇ ਤੇ ਦੂਜੇ ਹੁਕਮ ਤੇ ਸਾਡੇ ਨਾਲ ਆ ਮਿਲੇ। ਸੋ ਸ਼ੈਹਰਾਂ
ਤੇ ਤਕੜੇ ਪਿੰਡਾਂ ਦੇ ਬੰਦੇ ਉਠ ਖਲੋਤੇ ਤਾਂ ਬਾਕੀ ਭੇਡਾਂ ਚਾਲ
ਨਾਲ ਹੋਰ ਵੀ ਬਤੇਰੇ ਆ ਜਾਣਗੇ।
ਚੰਦਰ--ਕਮਾਲ ਕਰ ਛਡੀ ਜੇ। ਮੈਨੂੰ ਵੀ ਆਪਣੇ ਵਰਗਾ ਸਿਆਣਾ
ਬਨਾ ਲੌ ਖਾਂ।
ਪੰਡਤ ਜੀ--ਲੌ ਜੀ ਇਕ ਮਿੰਟ ਵਿਚ ਲੌ......ਅਜੇ ਬਣੇ ਓ ਕਿ ਨਹੀਂ?
(ਸਾਰੇ ਹੱਸਦੇ ਨੇ)

-੨੪-