ਪੰਨਾ:ਚੰਦ੍ਰ ਗੁਪਤ ਮੌਰਯਾ.pdf/140

ਇਹ ਸਫ਼ਾ ਪ੍ਰਮਾਣਿਤ ਹੈ


ਦੀ ਪੰਚੈਤ ਹਰ ਆਦਮੀ ਇਸਤ੍ਰੀ ਚੁਣੇਗੀ-ਸ਼ੈਹਰਾਂ ਦੀ ਵੀ
ਏਸੇ ਤਰ੍ਹਾਂ ਚੁਣੀ ਜਾਏਗੀ, ਪਰ ਸੂਬੇ ਤੇ ਦੇਸ਼ ਦੀਆਂ ਪੰਚੈਤਾਂ
ਹੇਠਲੀਆਂ ਪੰਚੈਤਾਂ ਚੁਨਣਗੀਆਂ।
ਨੰ: ੪-ਹਰ ਸਰਕਾਰੀ ਅਫਸਰ ਜਿਥੇ ਵੀ ਹੋਵੇਗਾ ਓਥੋਂ ਦੀ
ਪੰਚੈਤ ਦੇ ਮਤੈਹਤ ਹੋਵੇਗਾ, ਉਹਨੂੰ ਕਢਣ ਰਖਣ ਦਾ ਪੂਰਾ ੨
ਅਖਤਿਆਰ ਪੰਚੈਤ ਨੂੰ ਹੋਵੇਗਾ।
ਨੰ: ੫--ਸਰਕਾਰੀ ਨੌਕਰਾਂ ਨੂੰ ਵਧ ਤੋਂ ਵਧ ਸੌ ਰੁਪਿਆ ਤੇ ਘਟ ਤੋਂ
ਘਟ ਚਾਲ੍ਹੀ ਰੁਪਏ ਤਨਖ਼ਾਹ ਦਿਤੀ ਜਾਏਗੀ, ਬੌਹਤ ਵੱਡੇ
ਓਹਦੇ ਬਿਨਾਂ ਤਨਖ਼ਾਹੋਂ ਹੋਨਗੇ, ਪਰ ਜੇ ਕਿਸੇ ਅਫਸਰ ਦੀ
ਹੋਰ ਆਮਦਨੀ ਕੋਈ ਨਾ ਹੋਵੇਗੀ ਤਾਂ ਉਹ ਸੌ ਰੁਪੈ ਤਕ ਖ਼ਰਚ
ਪਠੇ ਲਈ ਲੈ ਸਕਦੇ।
ਨੰ: ੬--ਬੌਹਤ ਸਾਰੀ ਮਾਯਾ ਜੋੜਣਾ ਤੇ ਹਦੋਂ ਵਧ ਅਮੀਰ ਹੋ ਜਾਣਾ
ਬੌਹਤ ਵਡਾ ਪਾਪ ਏ, ਅਜਿਹੇ ਆਦਮੀ ਨੂੰ ਕਿਸੇ ਪੰਚੈਤ ਦਾ
ਮਿੰਬਰ ਬਨਣ ਦੀ ਜਾਂ ਕੋਈ ਜ਼ੁਮੇਵਾਰੀ ਦੀ ਨੌਕਰੀ ਕਰਣ ਦੀ
ਅਜਾਜ਼ਤ ਨਹੀਂ ਹੋਵੇਗੀ।
ਨੰ: ੭--ਗਲੀਆਂ ਬਜਾਰਾਂ ਵਿਚ ਕੋਈ ਮੰਗਤਾ ਦਿਸੇਗਾ ਤੇ ਓਥੋਂ ਦੀ
ਪੰਚੈਤ ਦੇ ਨਾਂ ਤੇ ਭੈੜਾ ਹਰਫ਼ ਆਵੇਗਾ, ਚੰਗਿਆਂ ਭਲਿਆਂ ਲਈ
ਮਜ਼ਦੂਰੀ ਲਭਣਾ ਤੇ ਅਪਾਹਜਾਂ ਲਈ ਇੱਜ਼ਤ ਦੀ ਰੋਟੀ ਘਰ
ਪੁਚਾਣਾ ਪੰਚੈਤਾਂ ਦਾ ਕੰਮ ਹੋਵੇਗਾ।
ਨੰ: ੮--"ਹਰ ਟੱਬਰ ਕੋਲ ਛੋਟਾ ਜਿਹਾ ਸਾਫ਼ ਸੁਥਰਾ ਹਵਾਦਾਰ ਘਰ
ਨਿਕਾ ਜਿਹਾ ਬਗੀਚਾ, ਤੇ ਇਕ ਗਾਂ ਜਰੂਰ ਹੋਣੇ ਚਾਹੀਦੇ ਨੇ"
ਹਰ ਪੰਚੈਤ ਦੇ ਸਾਹਮਨੇ ਸਭ ਤੋਂ ਵਡਾ ਇਹ ਸਵਾਲ ਹੋਵੇਗਾ
ਤੇ ਇਹਨੂੰ ਪੂਰਾ ਕਰਨ ਦੀ ਉਹ ਪੂਰੀ ੨ ਕੋਸ਼ਸ਼ ਕਰੇਗੀ।
ਨੰ: ੯--ਹਰ ਮੁੰਡੇ ਕੁੜੀ ਨੂੰ ਘਟੋ ਘਟ ਅਠ ਵਰੇ ਜ਼ਰੂਰ ਪੜ੍ਹਣਾ ਪੈਗਾ।

-੧੨੩-