ਪੰਨਾ:ਚੰਦ੍ਰ ਗੁਪਤ ਮੌਰਯਾ.pdf/139

ਇਹ ਸਫ਼ਾ ਪ੍ਰਮਾਣਿਤ ਹੈ


ਏ। ਇਹ ਹੋਨਗੇ ਤੇ ਮੇਰੇ ਮੰਤ੍ਰੀ ਪਰ ਰੈਹਣ ਗੇ ਇਕ ਨਿੱਕੀ
ਜਹੀ ਕੁਟੀਆ ਵਿਚ, ਔਸ ਗੁਠ ਵਿਚ ਇਕ ਨਿਕੀ ਜਹੀ ਕੁਟਯਾ
ਅਪਣੇ ਹਥੀਂ ਬਣਾ ਕੇ ਵਿਚ ਰਿਹਾ ਕਰਨ ਗੇ, ਤਨਖਾਹ ਕੋਈ
ਨਹੀਂ ਲੈਣਗੇ ਕਤਾਬਾਂ ਲਿਖ ਕੇ ਵੇਚਿਆ ਕਰਨਗੇ ਤੇ ਰੋਟੀ
ਦਾ ਨਰਬਾਹ ਕਰਨ ਗੇ, ਮੈਂ ਪੁਛਨਾਂ 'ਏਹੋ ਜਹੇ ਦੇਵਤੇ ਜਿਸ ਦੇਸ
ਵਿਚ ਪੈਦਾ ਹੋ ਜਾਨ ਓਹ ਕਦੀ ਗੁਲਾਮ ਰੈਹ ਸਕਦੇ?
ਲੋਕ--ਕਦੀ ਨਹੀਂ, ਕਦੀ ਨਹੀਂ, ਬੋਲੋ ਭਾਰਤ ਮਾਤਾ ਕੀ ਜੈ।
ਮਹਾਰਾਜ--ਪੰਡਤ ਜੀ ਨੇ ਰਾਜ ਕਾਜ ਦੀ ਜੋ ਬਨਤਰ ਬਨਾਈ ਏ
ਉਹਦੀਆਂ ਮੋਟੀਆਂ ੨ ਕੁਝ ਗੱਲਾਂ ਤੁਹਾਨੂੰ ਅਪਣੇ ਪਵਿਤ੍ਰ ਮੁਖ
ਤੋਂ ਸੁਨਾਣ ਗੇ ਤੁਸੀਂ ਵਖਰੀ ਕਿ ਤੁਸੀਂ ਆਪਣੇ ਲਈ ਆਪ ਵੀ
ਉਦੂੰ ਚੰਗੀਆਂ ਚੀਜ਼ਾਂ ਨਹੀਂ ਸੋਚ ਸਕਦੇ, ਲੋ ਪੰਡਤ ਜੀ ਆ ਕੇ
ਦਸ ਦਿਓ ਛੇਤੀ ੨ ਸਭ ਗੱਲਾਂ ਥੋੜਿਆਂ ਜਿਹਾਂ ਲਫਜ਼ਾਂ ਵਿਚ।
ਪੰਡਤ ਜੀ--ਚੰਗਾ ਫੇਰ ਮੈਂ ਕਾਹਲੀ ੨ ਸਭ ਗਲਾਂ ਦਸ ਦੇਨਾਂ।
ਨੰ: ੧--ਮਹਾਰਾਜ ਅਲਾਨ ਕਰਦੇ ਨੇ ਕਿ ਉਹ ਅਪਣੇ ਆਪ ਨੂੰ ਪਰਜਾ
ਦਾ ਸਭ ਤੋਂ ਵਡਾ ਨੌਕਰ ਸਮਝਦੇ ਨੇ ਤੇ ਪਰਜਾ ਨੂੰ ਪੂਰਾ ੨
ਅਖ਼ਤਿਆਰ ਏ ਕਿ ਜਿਸ ਵਕਤ ਉਹ ਸਮਝੇ ਕਿ ਇਹ ਠੀਕ
ਕੰਮ ਨਹੀਂ ਕਰ ਰਹੇ, ਉਹ ਇਨ੍ਹਾਂ ਨੂੰ ਗੱਦੀਓਂ ਲਾਹ ਸਕਦੀ
ਏ (ਤੌੜੀਆਂ) ਨੰ: ੨-ਮਹਾਰਾਜ, ਮੰਨਦੇ ਨੇ ਕਿ ਉਨ੍ਹਾਂ ਨੂੰ
ਬਾਦਸ਼ਾਹ ਈਸ਼ਵਰ ਨੇ ਨਹੀਂ ਬਨਾਇਆ। ਤੁਸਾਂ ਬਨਾਇਆ
ਏ ਤੇ ਤੁਹਾਨੂੰ ਈ ਉਹਨਾਂ ਨੂੰ ਹਟਾਣ ਦਾ ਅਖ਼ਤਿਆਰ ਏ ਹੋਰ
ਕਿਸੇ ਨੂੰ ਨਹੀਂ।
ਨੰ: ੩-ਪਿੰਡਾਂ ਸ਼ੈਹਰਾਂ ਸੂਬਿਆਂ ਤੇ ਸਾਰੇ ਦੇਸ਼ ਦਾ ਇੰਤਜ਼ਾਮ
ਪੂਰਾ ੨ ਇੰਤਜ਼ਾਮ---ਪੰਚੈਤਾਂ ਈ ਕਰਨਗੀਆਂ, ਉਨ੍ਹਾਂ ਦੇ ਨਾਂ
ਵਖੋ-ਵਖਰੇ ਹੋਨਗੇ, ਚੋਣ ਦਾ ਤ੍ਰੀਕਾ ਇਹ ਹੋਵੇਗਾ ਕਿ ਪਿੰਡਾਂ

-੧੨੨-