ਪੰਨਾ:ਚੰਦ੍ਰ ਗੁਪਤ ਮੌਰਯਾ.pdf/138

ਇਹ ਸਫ਼ਾ ਪ੍ਰਮਾਣਿਤ ਹੈ


ਕਰਨ ਲਈ ਤਿਆਰ ਸਨ ਪਰ ਸੱਚੀ ਗਲ ਇਹ ਵੇ ਕਿ ਮੈਂ
ਫਜ਼ੂਲ ਖਰਚੀ ਤੇ ਦਿਲੋਂ ਈ ਰਾਜ਼ੀ ਨਹੀਂ, ਵਿਆਹ ਸ਼ਾਦੀਆਂ
ਮਮੂਲੀ ਕੁਦਰਤੀ ਗੱਲਾਂ ਨੇ ਇਨ੍ਹਾਂ ਤੇ ਰਪੱਯਾ ਲੁਟਾਣਾ ਮੈਂ
ਬੇਵਕੂਫੀ ਸਮਝਣਾਂ ਤੇ ਤੁਹਾਡੇ ਸਾਹਮਣੇ ਭੈੜੀ ਮਸਾਲ ਰਖਣ
ਤੇ ਮੇਰਾ ਦਿਲ ਨਹੀਂ ਕੀਤਾ, ਮੈਂ ਤੁਹਾਥੋਂ ਵੀ ਇਹ ਉਮੈਦ
ਰਖਣਾਂ ਕਿ ਐਵੇਂ ਰਸਮਾਂ ਦੇ ਬੱਧੇ ਫ਼ਜ਼ੂਲ ਖਰਚੀਆਂ ਨ ਪਏ
ਕਰਿਆ ਕਰੋ, ਪੰਡਤ ਜੀ ਜ਼ਰਾ ਖਲੋ ਕੇ ਲੋਕਾਂ ਨੂੰ ਦਰਸ਼ਨ
ਦਿਓ (ਪੰਡਤ ਚਾੜੰਕ ਜੀ ਖਲੋਂਦੇ ਨੇ ਤੇ ਲੋਕ ਬੜੀਆਂ ਤੌੜੀਆਂ
ਮਾਰਦੇ ਨੇ) ਭਰਾਓ ਇਹ ਜੇ ਪੰਡਤ ਚਾੜਨਕ ਜੀ ਇਹ ਤੇ ਇਹਨਾਂ
ਦੇ ਗੁਰਦੇਵ ਮਹਾਤਮਾ ਜੀ, ਜਿਨ੍ਹਾਂ ਦੇ ਦਰਸ਼ਨ ਤੁਸੀ ਕਈ ਦਿਨਾਂ
ਤੋਂ ਦਿਨ ਰਾਤ ਕਰਦੇ ਨਹੀਂ ਬਕਦੇ, ਤੁਹਾਡੇ ਅਸਲੀ ਬੰਦੀ ਛੋੜ
ਨੇ। ਦੇਸ਼ ਚੋਂ ਵਦੇਸ਼ੀਆਂ ਨੂੰ ਕਢਣਾ ਮਗਧ ਵਿਚ ਰਾਜ
ਪਲਟਾਣਾ ਤੇ ਬਾਹਰੋਂ ਹੋਏ ਹਮਲੇ ਤੋਂ ਦੇਸ਼ ਨੂੰ ਬਚਾ ਕੇ ਇਕ
ਸੁਰਗ ਦਾ ਨਮੂਨਾ ਬਣਾ ਦੇਣਾ ਇਹਨਾਂ ਦਾ ਈ ਕੰਮ ਏ। ਮੈਂ
ਤੇ ਨੌਕਰਾਂ ਵਾਂਙ ਇਹਨਾਂ ਦਾ ਹੁਕਮ ਪੂਰਾ ਕਰ ਛਡਦਾ ਹੋਂਦਾ
ਸਾਂ ਸੋ ਹਰ ਕੰਮ ਦਾ ਸਿਹਰਾ ਇਹਨਾਂ ਦੇ ਸਿਰ ਏ। ਮੈਂ ਮੁਫ਼ਤ
ਖੋਰਾ ਈ ਜੇ (ਸਾਰੇ ਮਹਾਰਾਜ ਚੰਦ੍ਰ ਗੁਪਤ ਦੀ ਜੈ ਦੇ ਨਾਹਰੇ
ਲਾਂਦੇ ਨੇ) ਵਾਹਵਾ ਇਹ ਚੰਗੀ ਗਲ ਏ, ਜੇ ਪੰਡਤ ਹੋਰਾਂ ਦੀ ਤੇ
ਮਹਾਤਮਾ ਜੀ ਦੀ ਤੁਸੀਂ ਕੈਹਣੀ ਸੀ ਮੇਰੀ ਲਗ ਪਏ
ਓ ਆਖਣ।
ਲੋਕੀ--ਜੈ ਮਹਾਤਮਾ ਜੀ ਦੀ ਜੈ ਪੰਡਤ ਚਾੜੰਕ ਮਹਾਰਾਜ ਦੀ ਜੈ।
ਮ.ਚੰਦ੍ਰ ਗੁਪਤ--ਤੁਸੀਂ ਇਹ ਸੁਣ ਕੇ ਖੁਸ਼ ਹੋਵੋਗੇ ਕਿ ਪੰਡਤ ਜੀ ਮੇਰੇ
ਮਹਾਂ ਮੰਤ੍ਰੀ ਬਨਣ ਗੇ, ਐਡੇ ਵਡੇ ਦੇਸ ਦਾ ਇੰਤਜ਼ਾਮ ਇਹਨਾਂ
ਦੀ ਸਲਾਹ ਤੋਂ ਬਿਨਾਂ ਕਰ ਸਕਣਾ ਮੇਰੇ ਲਈ ਅਨਹੋਨੀ ਗਲ

-੧੨੧-