ਪੰਨਾ:ਚੰਦ੍ਰ ਗੁਪਤ ਮੌਰਯਾ.pdf/134

ਇਹ ਸਫ਼ਾ ਪ੍ਰਮਾਣਿਤ ਹੈ


ਸਾਂ, ਪਰ ਜਾਪਦੈ ਇਹ ਮੈਨੂੰ ਪਸੰਦ ਨਹੀਂ ਸੀ ਕਰਦੀ। ਮੈਂ......
ਹੈਲਣ--ਨਹੀਂ ੨ ਇਹ ਤੁਹਾਡਾ ਗਲਤ ਖ਼ਿਆਲ ਏ, ਅਸਲ ਗਲ
ਓਹੋ ਵੇ ਜੋ ਮੈਂ ਕੈਹ ਬੈਠੀ ਆਂ।
ਮੈਗ--ਚਲੋ ਏਸੇ ਤਰ੍ਹਾਂ ਦੀ ਸਹੀ। ਇਹ ਵੀ ਮੇਰੀ ਖ਼ੁਸ਼ਕਿਸਮਤੀ
ਏ......ਮਹਾਰਾਜ (ਚੰਦ੍ਰ ਗੁਪਤ ਵਲ ਮੂੰਹ ਕਰ ਕੇ) ਕੀਹ ਤੁਸੀ
ਮੇਰੇ ਤੇ ਇਕ ਮੇਹਰਬਾਨੀ ਕਰੋਗੇ?
ਚੰਦ੍ਰ-ਹਾਂ ਕਿਊਂ ਨਹੀਂ? ਹੁਕਮ ਕਰੋ। ਮੇਨੂੰ ਬੜਾ ਅਫਸੋਸ ਏ
ਤੁਹਾਡਾ ਦਿਲ ਟੁਟਣ ਦਾ ਕੁਝ ਅਲਜ਼ਾਮ ਮੇਰੇ ਤੇ ਵੀ ਏ, ਪਰ
ਮੇਰਾ ਅਖ਼ਤਿਆਰ ਇਸ ਵਿਚ ਕੁਝ ਨਹੀਂ ਸੀ।
ਮੈਗ--ਮੈਂ ਹੈਲਣ ਨੂੰ ਵੇਖੇ ਬਿਨਾਂ ਜਿਊਂ ਨਹੀਂ ਸਕਦਾ, ਮੈਂ ਘਰ
ਅਪੜਿਆ ਤੇ ਪਹਿਲਾ ਕੰਮ ਜੋ ਮੈਂ ਕਰਨਾ ਏਂ, ਉਹ ਖ਼ੁਦਕਸ਼ੀ
ਹੋਵੇਗਾ। ਤੁਸੀ ਮੈਨੂੰ ਕੋਈ ਨੌਕਰੀ ਦੇ ਦਿਓ ਤੇ ਅਪਣੇ ਕੋਲ
ਰਖ ਲੌ। ਹੁਨ ਹੈਲਣ ਅੰਞ ਏ ਜਿਵੇਂ ਮੇਰੀ ਸੱਕੀ ਭੈਣ।
ਤੁਸੀ ਇਹਦੇ ਤੇ ਤੇ ਮੇਰੇ ਤੇ ਪੂਰਾ ੨ ਅਤਬਾਰ ਕਰ ਸਕਦੇ
ਓ। ਮੈਂ ਇਹਨੂੰ ਰੋਜ਼ ਵੇਖ ਲਾਂ ਕਰਾਂਗਾ ਤੇ ਦੁਖ ਘਟ ਜਾਇਆ
ਕਰੇਗਾ।
ਸਲੂਕਸ--ਇਹਦਾ ਇੰਤਜ਼ਾਮ ਅਸੀਂ ਕਰਨੇ ਆਂ, ਮਹਾਰਾਜ ਜਰਨੈਲ
ਮੈਗ ਜਾਂ ਮੈਗੱਸਥੇਨੀਜ਼ ਸਾਹਬ ਮੇਰੇ ਸਫ਼ੀਰ ਬਣ ਕੇ ਤੁਹਾਡੇ
ਦਰਬਾਰ ਵਿਚ ਰਿਹਾ ਕਰਣਗੇ ਜੇ ਤੁਸੀਂ ਅਜਾਜ਼ਤ ਦਿਓ ਤੇ।
ਚੰਦ੍ਰ--ਠੀਕ ਏ ਬਿਲਕੁਲ ਠੀਕ, ਕਿਊਂ ਪੰਡਤ ਜੀ?
ਪੰਡਤ ਜੀ--(ਕੁਝ ਸੋਚ ਕੇ) ਚੰਗੀ ਗਲ ਏ, ਕੋਈ ਹਰਜ ਨਹੀਂ।
ਚੰਦ੍ਰ--ਵੀਰ ਮੈਗਸਥਨੀਜ਼, ਮੈਂ ਤੁਹਾਡਾ ਖਡੌਣਾ ਖੋਹ
ਲਿਐ, ਮੈਨੂੰ ਦੁਖ ਏ, ਬੜਾ ਈ ਦੁਖ ਏ, ਇਕ

-੧੧੭-