ਪੰਨਾ:ਚੰਦ੍ਰ ਗੁਪਤ ਮੌਰਯਾ.pdf/131

ਇਹ ਸਫ਼ਾ ਪ੍ਰਮਾਣਿਤ ਹੈ


ਨਫਰਤ ਕਰਣੀ ਚਾਹੀਦੀ ਏ ਗੁਨਾਹ ਗਾਰ ਨਾਲ ਨਹੀਂ ਉਹਦੇ
ਨਾਲ ਤੇ ਸਗੋਂ ਹਮਦਰਦੀ ਕਰਣੀ ਚਾਹੀਦੀ ਏ, ਤੁਹਾਥੋਂ ਕਿਸੇ
ਨ ਕਿਸੇ ਤ੍ਰਾਂ ਇਕ ਗਲਤੀ ਹੋ ਗਈ ਸੀ ਓਹਦਾ ਬਦਲਾ ਤੁਹਾਨੂੰ
ਮਿਲ ਗਿਐ ਏਸ ਮਾਮਲੇ ਨੂੰ ਹੁਨ ਠੱਪ ਦੇਣਾ ਈ ਚੰਗਾ ਏ।
ਬਾਕੀ ਰਹੀ ਇਹ ਗੱਲ ਕਿ ਤੁਸੀ ਸਾਡੇ ਨਾਲ ਕਿਹੋ ਜਿਹਾ
ਸਲੂਕ ਕਰਦੇ ਜੇ ਜਿਤ ਜਾਂਦੇ, ਸੋ ਅਰਜ਼ ਇਹ ਵੇ ਕਿ ਏਸ ਵਿਚ
ਵੀ ਤੁਹਾ ਡਾ ਕਸੂਰ ਨਹੀਂ ਤੁਸੀਂ ਸਾਡੇ ਵਾਂਙ ਚਾਹੋ ਵੀ ਤੇ ਨਹੀਂ
ਕਰ ਸਕਦੇ ਇਹ ਸਾਡੇ ਦੇਸ ਦੀ ਈ ਸਿਫ਼ਤ ਏ ਹੋਰ ਦੇਸਾਂ ਦੇ
ਬੰਦੇ ਏਸ ਤ੍ਰਾਂ ਕਰ ਈ ਨਹੀਂ ਸਕਦੇ। ਉਹ ਬੂਟਾ ਉਗਦਾ ਈ
ਭਾਰਤ ਵਿਚ ਏ ਜਿਹਨੂੰ ਖਾ ਕੇ ਕੁਈ ਦੁਸ਼ਮਨ ਨਾਲ ਵੀ ਦੋਸਤਾਂ
ਵਾਂਙ ਸਲੂਕ ਕਰ ਸਕਦੈ।
ਕਈ ਆਦਮੀ--(ਹੌਲੀ ੨) ਕਮਾਲ ਏ।
ਚਾੜੰਕ--ਕੀਹ ਅਸੀ ਉਮੈਦ ਕਰ ਸਕਨੇ ਆਂ ਕਿ ਤੁਸੀ ਸਾਡੀ ਦੋਸਤੀ
ਦੀ ਕਦਰ ਕਰੋਗੇ ਤੇ ਫੇਰ ਕਦੀ ਸਾਡੇ ਤੇ ਹਮਲਾ ਨ ਕਰੋਗੇ?
ਸਲੁਕਸ--ਜੇ ਮੈਂ ਹਾਂ ਵਿਚ ਜੁਆਬ ਦਿਆਂ ਤਾਂ ਕੀ ਤੁਸੀ ਵੀ ਮੇਨੂੰ
ਯਕੀਨ ਦੁਆਓ ਗੇ ਕਿ ਤੁਸੀ ਵੀ ਸਾਡੇ ਤੇ ਹਮਲਾ ਨ ਕਰੋਗੇ?
ਸੀਤਾ--ਇਹਦਾ ਜੁਆਬ ਸਭ ਤੋਂ ਚੰਗਾ ਮੈਂ ਦੇ ਸਕਨੀ ਆਂ ਹੈਂ
ਨਾ ਹੈਲਣ? (ਹੈਲਣ ਸ਼ਰਮਾ ਕੇ. ਸਿਰ ਨੀਵਾਂ ਪਾ ਲੈਂਦੀ ਏ)
ਕਰਾਂ ਗਲ? (ਹੈਲਣ ਜੁਆਬ ਨਹੀਂ ਦੇਂਦੀ) ਚੁਪ ਅੱਧੀ
ਮਰਜੀ ਹੋਂਦੀ ਏ...ਮਹਾਰਾਜ (ਸਲੂਕਸ ਵਲ ਮੂੰਹ ਕਰਕੇ) ਮੈਂ
ਇਕ ਭਿਖਯਾ ਮੰਗਨੀ ਆਂ ਦਿਓਗੇ?
ਸਲੂਕਸ--ਮੇਰੇ ਤੋਂ ਭਿਖਯਾ? ਬੀਬੀ ਮਖੌਲ ਕਰੁ ਏਂ?
ਸੀਤਾ--ਮਖੌਲ ਦਾ ਕੀਹ ਕੰਮ? ਤੁਸੀ ਮੇਰੇ ਬਜ਼ੁਰਗ ਓ। ਗੱਲ ਇਹ

-੧੧੪-