ਪੰਨਾ:ਚੰਦ੍ਰ ਗੁਪਤ ਮੌਰਯਾ.pdf/126

ਇਹ ਸਫ਼ਾ ਪ੍ਰਮਾਣਿਤ ਹੈ


ਕੂ ਮਗਰੋਂ ਸਲੂਕਸ ਦੀ ਫੌਜ ਵਿਚੋਂ ਇਕ ਆਦਮੀ ਓਸੇ ਥਾਂ ਆ
ਖਲੋਂਦਾ ਏ ਤੇ ਚੰਦਰ ਗੁਪਤ ਦੀ ਫ਼ੌਜ ਵਲ ਮੂੰਹ ਕਰਕੇ ਓਸੇ ਤ੍ਰਾਂ
ਉਚੀ ੨ ਕੈਂਹਦਾ ਏ।
"ਤੁਸੀਂ ਭਾਰਤ ਵਾਸੀ ਗਲਾਧੜ ਬੜੇ ਓ, ਸਭ ਕੰਮ ਗਲਾਂ ਨਾਲ
ਈ ਕਢਣਾ ਚਾਂਹਦੇ ਓ ਕਰਨ ਕਰਾਨ ਜੋਗੇ ਤੁਸੀ ਕਖ ਨਹੀਂ,
ਇਹ ਠੱਗੀਆਂ ਕਿਸੇ ਹੋਰ ਨਾਲ ਕਰਿਆ ਜੇ। ਸਾਡੇ ਭਰਾਵਾਂ
ਨੂੰ ਮਾੜਾ ਵੇਖ ਕੇ ਤੁਸਾਂ ਦੇਸੋਂ ਐਡੀ ਬੇਇਜ਼ਤੀ ਨਾਲ ਕਢ
ਦਿਤੇ ਤੇ ਹੁਨ ਚਲਾਕੀਆਂ ਕਰਦੇ ਓ, ਆਓ ਹੁਣ ਮਰਦਾਂ ਵਾਂਙ
ਸਾਹਮਣੇ ਫ਼ੌਜਾਂ ਨੂੰ ਧੋਖਾ ਕਾਹਨੂੰ ਦੇਂਦੇ ਓ? ਸਾਡੇ ਬਹਾਦਰ
ਸਪਾਹੀ ਅਪਣੇ ਬਾਦਸ਼ਾਹ ਤੋਂ ਜਾਨਾਂ ਵਾਰਣ ਸਿਖੇ ਹੋਏ ਨੇ,
ਇਹਨਾਂ ਨੂੰ ਆਪਣੇ ਫ਼ਰਜ਼ ਦਾ ਆਪ ਬਤੇਰਾ ਕੁਝ ਪਤੈ ਤੁਹਾਡੀ
ਮਤ ਲੈਣ ਦੀ ਨਾਂਹ ਇਨ੍ਹਾਂ ਨੂੰ ਲੋੜ ਏ ਨਾਂਹ ਇਹਨਾਂ ਨੂੰ ਵੇਹਲ
ਏ, ਤੁਹਾਡੇ ਨਾਲ ਲੜਣ ਆਏ ਨੇ ਤੁਹਾਥੋਂ ਪੜ੍ਹਣ ਨਹੀਂ ਆਏ
ਤੁਸੀਂ ਇਹ ਡਰਪੋਕ ਵਿਦਿਆ ਘਰ ਰੱਖੋ, ਸੁਣ ਲੌ ਕੰਨ ਖੋਲ੍ਹ
ਕੇ ਹੁਣ ਕੋਈ ਆਦਮੀ ਵਿਚਕਾਰ ਖਲੋ ਕੇ ਕੁੱਝ ਵੀ ਬੋਲਣ ਦੀ
ਕੋਸ਼ਸ਼ ਕਰੇਗਾ ਤੇ ਮਾਰ ਦਿਤਾ ਜਾਏਗਾ (ਅਪਣੀ ਫੌਜ ਵਲ
ਮੂੰਹ ਕਰਕੇ) ਬਹਾਦਰੋ ਹੁਨ ਤੀਰਾਂ ਨਾਲ ਗੱਲ ਕਰੋ"

[ਦੂਹਾਂ ਪਾਸਿਆਂ ਤੋਂ ਤੀਰਾਂ ਦਾ ਮੀਂਹ ਵਸਦਾ ਏ
ਸੈਂਕੜੇ ਫਟੜ ਹੋਈ ਜਾਂਦੇ ਨੇ। ਫਟੜਾਂ ਨੂੰ ਅਪਣੇ
੨ ਸਾਥੀ ਅਪਣੀਆਂ ਫੌਜਾਂ ਦੇ ਪਿਛਲੇ ਪਾਸੇ ਵਲ ਚੁਕ
ਜਾਂਦੇ ਨੇ ਤੇ ਲੜਾਈ ਦਬਾ ਸਟ ਹੋਈ ਜਾਂਦੀ ਏ]
(ਭਾਰਤ ਦੀ ਫੌਜ ਵਿਚ)

-੧੦੯-