ਪੰਨਾ:ਚੰਦ੍ਰ ਗੁਪਤ ਮੌਰਯਾ.pdf/125

ਇਹ ਸਫ਼ਾ ਪ੍ਰਮਾਣਿਤ ਹੈ


ਦੀ ਫ਼ੌਜ ਵਿਚੋਂ ਇਕ ਆਦਮੀ ਨਿਕਲ ਕੇ ਦੂਹਾਂ ਫੌਜਾਂ ਦੇ
ਵਿਚਕਾਰ ਆ ਖਲੋਂਦਾ ਏ ਤੇ ਸਲੂਕਸ ਦੀ ਫੌਜ ਵਲ
ਮੂੰਹ ਕਰਕੇ ਉਚੀ ੨ ਕਹਿੰਦਾ ਏ]

"ਭਰਾਵੋ ਜ਼ਰਾ ਧਿਆਨ ਨਾਲ ਸੁਣੋ। ਮੈਨੂੰ ਅਪਣੇ
ਸ਼ੈਹਨਸ਼ਾਹ ਦਾ ਹੁਕਮ ਮਿਲਿਐ ਕਿ ਤੁਹਾਨੂੰ ਇਕ ਵਾਰ ਫੇਰ ਦਸ
ਦਿਤਾ ਜਾਏ ਕਿ ਤੁਸੀ ਸਾਡੇ ਵੀਰ ਓ ਗੁਆਂਢੀ ਓ। ਹਮਸਾਏ
ਮਾਂ ਪਿਓ ਜਾਏ ਓ। ਜੇ ਤੁਸੀ ਕਿਸੇ ਹੋਰ ਤ੍ਰਾਂ ਸਾਡੇ ਦੇਸ਼ ਵਿਚ
ਆਉਂਦੇ ਅਸੀ ਤੁਹਾਡੀ ਸੌ ਸੌ ਖਾਤਰ ਕਰਦੇ ਪਰ ਅਫ਼ਸੋਸ
ਤੁਹਾਡੀ ਨੀਅਤ ਚੰਗੀ ਨਹੀਂ ਤੁਸੀ ਸਾਡੇ ਦੇਸ਼ ਦੇ ਨੌ ਜੁਆਨਾਂ
ਦਾ ਲਹੂ ਵਗਾਨ ਆਏ ਓ ਸਾਡੀਆਂ ਇਸਤ੍ਰੀਆਂ ਨੂੰ ਵਿਧਵਾ
ਕਰਣਾ ਚਾਂਹਦੇ ਓ ਸਾਡੇ ਬਚਿਆਂ ਨੂੰ ਯਤੀਮ ਬਨਾਣ ਤੇ ਤੁਲੇ
ਹੋਏ ਓ ਸਾਡੀਆਂ ਮਾਂਵਾਂ ਤੋਂ ਸਦਾ ਲਈ ਉਹਨਾਂ ਦੇ ਬੱਚੇ ਖੋਹ
ਜਾਣ ਦੀ ਤੁਹਾਡੀ ਸਲਾਹ ਏ-ਤੇ ਇਹ ਸਭ ਕਿਸ ਲਈ?
ਏਸ ਲਈ ਕਿ ਤੁਹਾਨੂੰ ਵੈਹਮ ਪੈ ਗਿਐ ਕਿ ਦੁਨੀਆਂ ਵਿਚ
ਆਦਮੀ ਸਿਰਫ ਤੁਸੀ ਈ ਓ ਬਾਕੀ ਸਭ ਢੋਰ ਡੰਗਰ ਨੇ ਤੇ
ਤੁਹਾਡੀ ਸੇਵਾ ਕਰਨ ਲਈ ਬਣੇ ਹੋਏ ਨੇ। ਵੀਰੋ ਅਜੇ ਵੀ
ਮੌਕਿਆ ਜੇ ਇਹ ਵੈਹਮ ਕਢ ਦਿਓ ਲੜਾਈ ਦਾ ਖਿਆਲ ਛਡ
ਦਿਓ ਸੁਲਾਹ ਕਰਕੇ ਪਰਤ ਜਾਓ ਨਹੀਂ ਤੇ ਅਸੀਂ ਸਾਫ਼ ੨ ਦਸ
ਦੇਣਾ ਚਾਹਨੇ ਆਂ ਕਿ ਜਿਨਾਂ ਲਹੂ ਦੂਹੀਂ ਪਾਸੀਂ ਵਗੇਗਾ
ਉਹਦੀ ਜ਼ੁਮੇਵਾਰੀ ਤੁਹਾਡੇ ਤੇ ਹੋਵੇਗੀ ਪਾਪ ਦਾ ਭਾਰ ਤੁਹਾਡੀਆਂ
ਗਰਦਨਾਂ ਤੇ ਹੋਵੇਗਾ ਅਸੀ ਉਕਾ ਬਰੀ ਹੋਵਾਂਗੇ ਜੇ [ਇਹ
ਕੈਹਕੇ ਉਹ ਆਦਮੀ ਆਪਣੀ ਫੌਜ ਵਲ ਪਰਤ ਜਾਂਦਾ ਏ-ਝਟ

-੧੦੮-