ਪੰਨਾ:ਚੰਦ੍ਰ ਗੁਪਤ ਮੌਰਯਾ.pdf/124

ਇਹ ਸਫ਼ਾ ਪ੍ਰਮਾਣਿਤ ਹੈ


ਚੰਦਰ----ਚਿੱਟਾ ਝੂਠ।
ਸੀਤਾ ---ਕਾਲਾ ਸਚ।
ਮਹਾਤਮਾ ਜੀ---ਚਲੋ ਛੱਡੋ ਘਰ ਜਾ ਕੇ ਲੜਿਆ ਜੇ (ਹਾਸਾ) ਹੁਨ
ਦੱਸੋ ਅਸੂਲ ਵੀ ਅਸਾਂ ਛਡਿਆ--ਲੜਾਈ ਵੀ ਕੀਤੀ ਕੁਝ ਕਰਣ
ਜੋਗੇ ਵੀ ਓ ਕਿ ਨਹੀਂ?
ਪੰਡਤ ਜੀ--ਚੁਪ ਈ ਕਰ ਰਹੋ- ਫੇਰ ਤੁਸਾਂ ਆਖਣੈ 'ਫੜ੍ਹਾਂ ਨਹੀਂ
ਮਾਰਨੀਆਂ ਚਾਹੀਦੀਆਂ' ਬਸ ਗੱਲ ਇਹ ਵੇ ਕਿ ਸਿਰਫ਼ ਹਜ਼ੂਰ
ਦੀ ਮਨਜ਼ੂਰੀ ਦੀ ਈ ਕਸਰ ਸੀ ਹੋਰ ਸਭ ਠੀਕ ਠਾਕ ਏ।


ਸੀਨ ਤੀਜਾ


[ਲੜਾਈ ਦਾ ਮਦਾਨ-ਖੁਲ੍ਹੇ ਮਦਾਨ ਵਿਚ ਚੰਦਰ ਗੁਪਤ
ਤੇ ਸਲੂਕਸ ਦੀਆਂ ਫ਼ੌਜਾਂ ਆਮਨੇ ਸਾਹਮਨੇ ਖਲੋਤੀਆਂ
ਨੇ ਘੋੜਿਆਂ ਸਾਹਮਨੇ ਘੋੜੇ ਤੇ ਰਥ, ਪਿਆਦਿਆਂ
ਸਾਹਮਨੇ ਪਿਆਦੇ ਨੇ-ਭਾਰਤ ਦੀ ਫੌਜ ਦੋ ਪਾਸਿਆਂ ਤੇ
ਹਾਥੀ ਖਲੋਤੇ ਹੋਏ ਨੇ ਜਿਨਾਂ ਵਿਚ ਅਠ ੨ ਸਪਾਹੀ ਨੇ
ਘੋੜ ਸਆਰਾਂ ਕੋਲ ਬਰਛੇ ਤੇ ਵਡੀਆਂ ੨ ਛ੍ਹਵੀਆਂ ਨੇ
ਬਾਕੀ ਸਭ ਕੋਲ ਤੀਰ ਕਮਾਨ ਤੇ ਖੰਜਰ ਨੇ-ਭਾਰਤ

-੧੦੭-