ਪੰਨਾ:ਚੰਦ੍ਰ ਗੁਪਤ ਮੌਰਯਾ.pdf/119

ਇਹ ਸਫ਼ਾ ਪ੍ਰਮਾਣਿਤ ਹੈ


ਸੀਨ ਦੂਜਾ



[ਪਾਟਲੀ ਪੁਤਰ ਦਾ ਸ਼ਾਹੀ ਮਹੱਲ। ਇਕ ਵਡੇ ਕਮਰੇ
ਵਿਚ ਮਹਾਤਮਾ ਜੀ, ਪੰਡਤ ਜੀ, ਮਹਾਰਾਜਾ ਚੰਦਰ
ਗੁਪਤ ਸੀਤਾ ਤੇ ਮਹਿਕਮਿਆਂ ਦੇ ਅਫ਼ਸਰ]

ਮਹਾਤਮਾ ਜੀ! ਹੁਨ ਦਸੋ ਅਹਿੰਸਾ ਨਾਲ ਕਿਵੇਂ ਕੰਮ ਬਣੇਗਾ ਦੇਸ਼
ਤੇ ਤੁਸਾਂ ਬਿਨਾਂ ਹਥਿਆਰ ਚੁਕਿਆਂ ਅਜ਼ਾਦ ਕਰਾ ਲਿਐ,
ਪਰ ਹੁਨ ਬਾਹਰੋਂ ਜੇਹੜਾ ਹਮਲਾ ਹੋਨ ਲਗੈ ਇਹਦਾ ਕੀਹ
ਅਲਾਜ ਕਰੋਗੇ?(ਮਹਾਤਮਾ ਜੀ ਸੋਚਦੇ ਨੇ)
ਪੰਡਤ ਜੀ--ਮੈਂ ਪਹਿਲਾਂ ਈ ਨਹੀਂ ਸਾਂ ਕੈਂਹਦਾ ਕਿ ਮਹਾਤਮਾ ਜੀ
ਦੀ ਫ਼ਲਾਸਫ਼ੀ ਤੱਦੇ ਚੱਲ ਸਕਦੀ ਏ ਜੇ ਸਾਰੀ ਦੁਨੀਆ ਮਹਾਤਮਾ
ਜੀ ਵਾਂਙ ਦਿਓਤਾ ਬਣ ਜਾਏ। ਹੁਨ ਇਹ ਸਲੂਕਸ ਨਹੱਕਾ
ਸਾਡੇ ਤੇ ਪਿਆ ਹਮਲਾ ਕਰਦਾ ਏ ਨਾ
ਅਸਾਂ ਇਹਦਾ ਕੁਝ ਵਗਾੜਿਐ ਨਾਂਹ ਇਹਨੂੰ ਛੇੜਿਐ ਏਹੋ
ਜਹੇ ਭੂਤਨੇ ਜੈਹੜੇ ਲੱਤਾਂ ਨਾਲ ਈ ਸਿਝੇ ਜਾ ਸਕਦੇ ਨੇ ਗਲਾਂ
ਨਾਲ ਕਦ ਨਿਕਲੇ। ਸੋ ਮਹਾਤਮਾ ਜੀ। ਮੈਂ ਬੜੇ ਅਦਬ ਨਾਲ


-੧੦੨-