ਪੰਨਾ:ਚੰਦ੍ਰ ਗੁਪਤ ਮੌਰਯਾ.pdf/110

ਇਹ ਸਫ਼ਾ ਪ੍ਰਮਾਣਿਤ ਹੈ


ਮੈਨੂੰ? ਮੈਂ ਲੜਾਈ ਨੂੰ ਭੈੜਾ ਸਮਝਣੀਆਂ। ਸੁਲਾਹ ਸਫ਼ਾਈ
ਚਾਹਨੀਆਂ, ਪਰ ਇਹਦਾ ਇਹ ਮਤਲਬ ਨਹੀਂ ਕਿ ਮੈਂ ਗ਼ਦਾਰ
ਵੀ ਬਣ ਸਕਨੀਆਂ ਇਹ ਕੀਹ ਚਾ ਤੂੰ ਮੂੰਹੋਂ ਕਢਿਐ?
ਸੀਤਾ--(ਖਿਲ-ਖਿਲਾ ਕੇ ਹੱਸ ਪੈਂਦੀ ਏ) ਪਾਸੇ ਦਾ ਸਿਊਨਾ ਏਂ-
ਕੁੜੀਏ-ਤੂੰ, ਮੈਂ ਸ਼ੱਕ ਕਰ ਕੇ ਗਲਤੀ ਕੀਤੀ ਏ। ਮੈਨੂੰ ਮਾਫ਼ੀ
ਦੇਹ, ਮੇਨੂੰ ਚਾਹੀਦਾ ਨਹੀਂ ਸੀ ਤੇਰਾ ਅਮਤਿਹਾਨ ਲੈਂਦੀ। ਪਰ
ਇਹ ਸੱਚ ਮਨੀਂ ਕਿ ਮੈਂ ਇਹ ਗਲ ਐਵੇਂ ਬਣਾ ਕੇ ਈ ਆਖੀ
ਏ। ਮੈਂ ਸਚੀ ਮਚੀ ਮਦਦ ਲੈਣਾ ਕੋਈ ਨਹੀਂ ਚਾਹਦੀ ਨਾਂਹ
ਇਹਦੀ ਕੋਈ ਸਾਨੂੰ ਲੋੜ ਈ ਏ। ਨ ਮੇਨੂੰ ਕਿਸੇ ਨੇ ਇਹ ਕੰਮ
ਆਖਿਆ ਏ। ਨ ਆਖ ਸਕਦੈ। ਸਗੋਂ ਵੀਰ ਨੂੰ ਪਤਾ ਵੀ
ਲਗ ਜਾਏ ਕਿ ਮੈਂ ਇਹ ਕੰਮ ਕਰਣ ਦੀ ਕੋਸ਼ਸ਼ ਕੀਤੀ ਏ ਤੇ
ਗੁੱਸੇ ਹੋਵੇ ਤੇ ਮਹਾਤਮਾ ਜੀ ਤੇ ਖੌਰੇ ਵੀਹ ਇਕ ਦਿਨ ਰੋਟੀ
ਈ ਨ ਖਾਣ।
ਹੈਲਣ--ਚਲ ਕੋਈ ਗੱਲ ਨਹੀਂ। ਉਂਞ ਮੈਂ ਤੇ ਇਹ ਗਲ ਤੇਨੂੰ ਹਾਸੇ
ਵਿਚ ਵੀ ਨ ਕਦੀ ਆਂਹਦੀ।
ਸੀਤਾ--ਕੀਤੀ ਤੇ ਖੈਰ ਮੈਂ ਗਲਤੀ ਈ ਸੀ ਪਰ ਮੈਨੂੰ ਇਹਦਾ ਹੋਣਾ
ਉਲਟਾ ਫ਼ੈਦਾ ਈ ਏ। ਜੈਹੜੇ ਵੇਲੇ ਵੀਰ ਨੇ ਸੁਨਿਆ ਤੇਰਾ
ਜੁਆਬ ਓਸ ਆਖਣੈਂ "ਬਸ ਲਿਆ ਓਹਨੂੰ ਹੁਨੇਂ ਨਹੀਂ ਮੇਨੂੰ
ਲੈ ਚਲ ਓਹਦੇ ਕੋਲ" ਸੁਹਣਪ ਦਾ ਵੀ ਉਹ ਬੜਾ ਪ੍ਰੇਮੀ ਏ
ਪਰ ਦੇਸ਼ ਭਗਤੀ ਦਾ ਹੁਣ ਉਹਨੂੰ ਐਨਾ ਖਬਤ ਏ ਕਿ ਗ਼ਦਾਰ
ਤੇ ਕਿਤੇ ਰਿਹਾ ਜੈਹੜਾ ਬੰਦਾ ਉਹਦੇ ਜਿਨਾ ਦੇਸ਼ ਭਗਤ ਨ
ਹੋਵੇ ਓਹਦੇ ਨਾਲ ਓਹ ਅੱਧਾ ਘੰਟਾ ਵੀ ਗਲਾਂ ਨਹੀਂ ਕਰ

-੯੩-