ਪੰਨਾ:ਚੰਦ੍ਰਕਾਂਤਾ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੬)

ਵਿਚ ਮਸਾਲੇ ਭਰੇ ਹੋਏ ਸਨ ਜਿਨ੍ਹਾਂ ਵਿਚ ਤਾਰਾਂ ਗਈਆਂ ਹੋਈਆਂ ਸਨ ਅਤੇ ਕੰਧ ਦੇ ਉੱਪਰ ਚੜ੍ਹਨ ਲਈ ਕਈ ਪੌੜੀਆਂ ਦਿਸਦੀਆਂ ਸਨ।

ਦੋਹਾਂ ਕੁਮਾਰਾਂ ਨੇ ਮਹਾਰਾਜ ਨੂੰ ਸਮਝਾਇਆ ਕਿ ਤਲਿਸਮ ਟੁੱਟਨ ਤੋਂ ਪਹਿਲਾਂ ਇਹ ਕਲਾਂ ਤੇ ਪੁਰਜ਼ੇ ਕਿਸ ਢੰਗ ਤੇ ਲਗੇ ਹੋਏ ਸਨ ਤੇ ਤੋੜਨ ਵਲੋਂ ਕੀ ਕਾਰਰਵਾਈ ਕੀਤੀ ਗਈ ਹੈ ਅਰ ਫੇਰ ਇੰਦਰਜੀਤ ਸਿੰਘ ਨੇ ਪੌੜੀਆਂ ਵੱਲ ਸੈਨਤ ਕਰਕੇ ਕਿਹਾ ਕਿ ਹੁਣ ਭੀ ਇਨ੍ਹਾਂ ਪੌੜੀਆਂ ਦਾ ਤਲਿਸਮ ਅਜੇ ਤੱਕ ਉਸੇ ਤਰਾਂ ਹੈ ਹਰ ਇਕ ਦੀ ਹਿੰਮਤ ਨਹੀਂ ਕਿ ਇਨ੍ਹਾਂ ਦੇ ਉੱਪਰ ਪੈਰ ਰੱਖ ਸਕੇ।

ਬੀਰੇਂ-ਇਹ ਸਭ ਠੀਕ ਹੈ ਪਰ ਵਾਤਸਵ ਵਿਚ ਤਲਿਸਮ ਦੀ ਜੜ੍ਹ ਓਹੋ ਖੋਹ ਵਾਲਾ ਬੰਗਲਾ ਹੈ ਜਿਸ ਵਿਚ ਪਹਿਲੇ ਤੁਰਦੀਆਂ ਮੂਰਤਾਂ ਦਾ ਤਮਾਸ਼ਾ ਵੇਖਿਆ ਸੀ ਤੇ ਜਿਥੇ ਤਲਿਸਮ ਦੇ ਅੰਦਰ ਵੜੇ ਸੀ।

ਸੁਰੇਂਦ-ਇਸ ਵਿਚ ਕੀ ਸੰਦੇਹ ਹੈ, ਓਹ ਚੁਨਾਰ ਜਮਾਨੀਆਂ ਤੇ ਰੋਹਤਾਸ ਗੜ੍ਹ ਦੇ ਤਲਿਸਮ ਦੀ ਵਾਲਾ ਕਈ ਪ੍ਰਕਾਰ ਦੇ ਤਮਾਸ਼ੇ ਵਿਖਾ ਅਨੰਦ ਲੈ ਸਕਦਾ ਹੈ। ਜੀਤ-ਅਜੇ ਤਾਂ ਓਥੋਂ ਦਾ ਪੂਰਾ

ਇੰਦਰਜੀਤ-ਦੋ ਚਾਰ ਦਿਨਾਂ ਵਿਚ ਓਥੋਂ ਦਾ ਅਨੰਦ ਨਹੀਂ ਵੇਖ ਸਕਦੇ, ਜੋ ਕੁਛ ਆਪ ਨੇ ਵੇਖਿਆ ਹੈ ਓਹ ਰੁਪੱਯੇ ਵਿਚੋਂ ਇਕ ਆਨਾ ਭੀ ਨਹੀਂ ਹੈ, ਮੈਂ ਭੀ ਅਜੇ ਜਾ ਕੇ ਬਹੁਤ ਕੁਛ ਵੇਖਣਾ ਹੈ ।

ਸੁਰੇ-ਹੁਣ ਤਾਂ ਕਾਹਲ ਕਰਕੇ, ਥੋੜਾ ਜੇਹਾ ਵੇਖਿਆ ਹੈ