ਪੰਨਾ:ਚੰਦ੍ਰਕਾਂਤਾ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨)

ਗੱਲਾਂ ਛੱਡ ਦੇਵੋ, ਮੇਰੇ ਤੇ ਕਿਰਪਾ ਕਰ ਕਿਉਂਕਿ ਅੱਜ ਬੜੇ ਭਾਗਾਂ ਨਾਲ ਮੈਨੂੰ ਖੁਸ਼ੀ ਦਾ ਦਿਨ ਮਿਲਿਆ ਹੈ, ਉਸਨੂੰ ਸਾੜਵੀਆਂ ਗੱਲਾਂ ਸੁਣਾ ਕੇ ਭੈੜਾ ਨਾਂ ਬਣਾ ਅਰ ਇਹ ਕਿਥੇ ਲੁਕੀ ਹੋਈ ਮੈਂ ਅਰ ਅਪਣੀ ਧੀ ਕਿਸਤਰਾਂ ਚਲੀ ਗਈ ਜੋ ਓਹ ਅੱਜ ਸਮਝਦੀ ਹੈ।

ਇਸ ਵੇਲੇ ਸ਼ਾਂਤਾ ਨੇ ਨਕਾਬ ਨਹੀਂ ਪਾਈ ਹੋਈ ਸੀ, ਭਾਵੇਂ ਓਹ ਦੁਖਾਂ ਦੀ ਮਾਰੀ ਹੋਈ ਲਿੱਖੀ ਹੋਈ ਹੋਈ ਸੀ ਤੇ ਉਸਦੇ ਸਰੀਰ ਵਿਚ ਲਹੂ ਦਾ ਨਾਉਂ ਤੱਕ ਨਹੀਂ ਰਿਹਾ ਸੀ ਪਰ ਅੱਜ ਦੀ ਖੁਸ਼ੀ ਨੇ ਫੇਰ ਓਸ ਦੇ ਚੇਹਰੇ ਤੇ ਕਛ ਰੌਣਕ ਲੈ ਆਂਦੀ ਸੀ ਜਿਸ ਕਰਕੇ ਓਹ ਵੱਡੀ ਉਮਰ ਹੋਣ ਤੇ ਭੀ ਸੋਹਣੀ ਨਹੀਂ ਆਖੀ ਜਾ ਸਕਦੀ ਸੀ, ਹਜ਼ਾਰ ਗਈ ਗੁਜ਼ਰੀ ਹੋਣ ਤੇ ਭੀ ਓਹ ਰਾਮਦੇਈ (ਭੂਤ ਨਾਥ ਦੀ ਦੂਸਰੀ ਵਹੁਟੀ, ਪਾਸੋਂ ਚੰਗੀ ਮਲੂਮ ਹੁੰਦੀ ਸੀ ਅਰ ਇਸ ਗੱਲ ਨੂੰ ਭੂਤ ਨਾਥ ਭੀ ਬੜੇ ਧਿਆਨ ਨਾਲ ਦੇਖ ਰਿਹਾ ਸੀ, ਭੂਤ ਨਾਥ ਦੀ ਗੱਲ ਸੁਣਕੇ ਸ਼ਾਂਤਾ ਨੇ ਆਪਣੀਆਂ ਅੱਥਰੂਆਂ ਨਾਲ ਭਰੀਆਂ ਹੋਈਆਂ ਅੱਖਾਂ ਕੱਪੜੇ ਨਾਲ ਪੰਝ ਕੇ ਲੰਮਾ ਹਾਉਕਾ ਭਰ ਕੇ ਕਿਹਾ:-ਮੈਂ ਰਣਧੀਰ ਸਿੰਘ ਜੀ ਦੇ ਘਰੋਂ ਕਦੀ ਨਾ ਨੱਸਦੀ ਜੇ ਮੈਂ ਆਪਣਾ ਮੂੰਹ ਕਿਸੇ ਨੂੰ ਦਿਖਾਉਣ ਦੇ ਯੋਗ ਸਮਝਦੀ ਪਰ ਸ਼ੋਕ ਕਿ ਆਪ ਦੇ ਭਰਾ ਨੇ ਇਹ ਗੱਲ ਚੰਗੀ ਤਰਾਂ ਪ੍ਰਸਿੱਧ ਕਰ ਦਿੱਤੀ ਕਿ ਆਪ ਦੇ ਵੈਰੀਆਂ (ਅਰਥਾਤ ਆਪ) ਦਾ ਦਿਹਾਂਤ ਹੋ ਗਿਆ ਹੈ, ਭਾਵੇਂ ਉਸ ਨੇ ਇਸ ਦੇ ਬਹੁਤ ਸਾਰੇ ਪ੍ਰਮਾਨ ਦਿਤੇ ਪਰ ਦੇ ਮੈਨੂੰ ਨਿਸਚਾ ਨਾ ਹੋਇਆ, ਪਰ ਫੇਰ ਭੀ ਮੈਂ ਇਸੇ ਗਮ ਵਿਚ ਬੀਮਾਰ ਹੋ ਗਈ ਤੇ ਮੇਰੀ ਬੀਮਾਰੀ ਵਧਦੀ ਹੀ ਗਈ, ਓਦੋਂ ਹੀ ਮੇਰੀ ਮਾਸੀ ਦੀ ਧੀ ਭੈਣ ਦਲੀਪ ਸ਼ਾਹ ਦੀ ਵਹੁਟੀ ਮੈਨੂੰ ਮਿਲਨ