ਪੰਨਾ:ਚੰਦ੍ਰਕਾਂਤਾ.pdf/4

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(3)

ਗੱਲ ਵੱਲ ਕੁਛ ਭੀ ਧਿਆਨ ਨਹੀਂ ਕੀਤਾ ਅਤੇ ਮਾਯਾ ਰਾਣੀ ਦੇ ਪ੍ਰੇਮ ਵਿਚ ਫਸਕੇ ਓਸ ਨੂੰ ਆਪਣੇ ਭੇਤ ਦੱ ਕੇ ਆਪ ਨਸ਼ਟ ਹੋ ਗਏ, ਸਰਲ ਸੁਭਾਵ ਹੋਣ ਨਾਲ ਭੀ ਸੰਸਾਰ ਦੇ ਵਿਹਾਰ ਨਹੀਂ ਚਲਦੇ ਕੁਛ ੨ ਰਾਜਨੀਤ ਦਾ ਭੀ ਅਭਯਾਸ ਕਰਨਾ ਪੈਂਦਾ ਹੈ, ਇਸੇ ਤਰਾਂ ਮਹਾਰਾਜ ਸ਼ਿਵਦੱਤ ਨੂੰ ਦੇਖੋ ਕਿ ਖੁਸ਼ਾਮਦੀਆਂ ਨੇ ਰਲ ਕੇ ਓਸ ਨੂੰ ਚੌੜ ਕਰ ਦਿੱਤਾ, ਜੋ ਲੋਕ ਖੁਸ਼ਾਮਦੀਆਂ ਦੇ ਹਥ ਚੜਕੇ ਆਪਣੇ ਆਪ ਨੂੰ ਸਭ ਤੋਂ ਵਡਾ ਮੰਨ ਲੈਂਦੇ ਹਨ ਅੰਤ ਨੂੰ ਜੋ ਦਸ਼ਾ ਓਹਨਾਂ ਦੀ ਹੁੰਦੀ ਹੈ ਓਹੋ ਰਾਜਾ ਸ਼ਿਵਦੱਤ ਦੀ ਹੋਈ, ਦੁਸ਼ਟਾਂ ਦੀ ਗੱਲ ਛਡ ਦੇਵੋ ਉਨ੍ਹਾਂ ਨੂੰ ਤਾਂ ਕੀਤੇ ਕਰਮਾਂ ਦਾ ਡੰਡ ਮਿਲੇਗਾ ਹੀ, ਅਜੇ ਤਾਂ ਮੈਂ ਓਹਨਾਂ ਲੋਕਾਂ ਦੀ ਗਲ ਕਰ ਰਿਹਾ ਹਾਂ ਜੋ ਵਾਸਤਵ ਵਿਚ ਬੁਰੇ ਨਹੀਂ ਸਨ ਪ੍ਰੰਤੂ ਰਾਜਨੀਤੀ ਤੇ ਨਾ ਤੁਰਨ ਕਰਕੇ ਅਤੇ ਕੁਸੰਗਤ ਦੇ ਕਾਰਨ ਸੰਕਟ ਵਿਚ ਪੈ ਗਏ, ਮੈਂ ਜ਼ੋਰ ਨਾਲ ਕਹਿੰਦਾ ਹਾਂ ਕਿ ਭੂਤਨਾਥ ਵਰਗਾ ਨੇਕ, ਦਯਾਵਾਨ ਤੇ ਚਤੁਰ ਅੱਯਾਰ ਘੱਟ ਹੀ ਨਜ਼ਰ ਆਵੇਗਾ ਪ੍ਰੰਤੂ ਲਾਲਚ ਤੇ ਵਿਭਚਾਰ ਵਿਚ ਪੈ ਕੇ ਨਾਸ ਹੋ ਗਿਆ, ਅਜੇਹਾ ਕਿ ਸੰਸਾਰ ਭਰ ਵਿਚੋਂ ਮੂੰਹ ਲੁਕਾਉਣ ਤੇ ਮੁਰਦਾ ਪ੍ਰਗਟ ਹੋਣ ਤੇ ਭੀ ਇਸ ਨੂੰ ਸੁਖ ਪ੍ਰਾਪਤ ਨਹੀਂ ਹੁੰਦਾ, ਜੇ ਇਹ ਉੱਦਮ ਕਰਕੇ ਧਰਮ ਨਾਲ ਰੁਪੱਯਾ ਕੱਠਾ ਕਰਨਾ ਚਾਹੁੰਦਾ ਤਾਂ ਅੱਜ ਇਸ ਦੇ ਧਨ ਦੀ ਕੋਈ ਗਿਣਤੀ ਨਾ ਰਹਿੰਦੀ ਅਤੇ ਜੇ ਇਹ ਵਿਭਚਾਰ ਵਿਚ ਨਾ ਫਸ ਜਾਂਦਾ ਤਾਂ ਇਸ ਦਾ ਘਰ ਦੋਹਤਰੇ ਪੋਤਰਿਆਂ ਨਾਲ ਭਰਿਆ ਹੋਇਆ ਹੁੰਦਾ। ਇਸ ਨੇ ਸੋਚਿਆ ਕਿ ਮੈਂ ਮਾਲਦਾਰ ਹਾਂ, ਚਾਲਾਕ ਅੱਯਾਰ ਹਾਂ, ਵਿਭਚਾਰਨ ਇਸਤ੍ਰੀਆਂ ਦਾ ਆਨੰਦ ਲੈ ਕੇ ਆਰਾਮ ਨਾਲ ਲਾਂਭੇ ਹੋ ਜਾਵਾਂਗਾ ਪ੍ਰੰਤੂ ਹੁਣ ਇਸ ਨੂੰ ਪਤਾ ਲੱਗਾ ਕਿ ਵੇਸਵਾ ਇਸਤ੍ਰੀਆਂ ਅੱਯਾਰਾਂ ਦੇ ਭੀ ਕੰਨ ਕੁਤਰ ਲੈਂਦੀਆਂ ਹਨ, ਜਦ ਇਹ ਨਾਗਰ ਆਦਿਕਾਂ ਦੇ ਵਰਤਾਓ ਨੂੰ ਯਾਦ