ਪੰਨਾ:ਚੰਦ੍ਰਕਾਂਤਾ.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੩ )

ਹੈ ਸਭ ਸੱਚ ਹੈ, ਮੈਂ ਸੌਂਹ ਖਾ ਕੇ ਕਹਿ ਸਕਦਾ ਹਾਂ ਕਿ ਮੈਂ ਜਾਨ ਬੁਝ ਕੇ ਦਯਾ ਰਾਮ ਨੂੰ ਨਹੀਂ ਮਾਰਿਆ, ਓਥੇ ਰਾਜਾ ਸਿੰਘ ਨੂੰ ਕੱਲਾ ਬੈਠੇ ਵੇਖ ਕੇ ਮੈਨੂੰ ਪੱਕਾ ਨਿਸਚਾ ਹੋ ਗਿਆ ਤੇ ਮੰਜੀ ਤੇ ਪਏ ਹੋਏ ਵੇਖ ਕੇ ਭੀ ਮੈਂ ਦਯਾ ਰਾਮ ਨੂੰ ਨਹੀਂ ਪਛਾਨਿਆਂ, ਮੈਂ ਸਮਝਿਆ ਕਿ ਇਹ ਕੋਈ ਦਲੀਪ ਸ਼ਾਹ ਦਾ ਸਾਥੀ ਹੈ, ਇਹ ਸੰਦੇਹ ਮੈਨੂੰ ਏਥੋਂ ਤਕ ਰਿਹਾ ਕਿ ਦਯਾ ਰਾਮ ਦੇ ਮਾਰੇ ਜਾਣ ਤੇ ਭੀ ਮੇਰਾ ਮਨ ਦਲੀਪ ਸ਼ਾਹ ਵੱਲੋਂ ਸਾਫ ਨਹੀਂ

ਹੋਇਆ ਸਗੋਂ ਮੈਂ ਸਮਝਿਆ ਕਿ

ਏਸੇ ਨੇ ਦਯਾ ਰਾਮ ਨੂੰ ਏਥੇ ਲਿਆ ਕੇ ਰੱਖਿਆ ਹੈ। ਜਿਸ ਕੇ ਨਾਗਰ ਤੇ ਮੈਨੂੰ ਸੰਦੇਹ ਹੋਇਆ ਸੀ ਓਸੇ ਦੁਸ਼ਟ ਨਾਗਰ ਦੀਆਂ ਜਾਦੂ ਭਰੀਆਂ ਗੱਲਾਂ ਵਿਚ ਫਸ ਗਿਆ, ਉਸ ਨੇ ਮੈਨੂੰ ਨਿਸਚਾ ਕਰਾਂ ਦਿੱਤਾ ਕਿ ਇਸ ਬਖੜੇ ਦਾ ਕਰਤਾ ਧਰਤਾ ਦਲੀਪ ਸ਼ਾਹ ਹੀ ਹੈ, ਸੋ ਇਹੋ ਕਾਰਨ ਹੈ ਕਿ ਇਤਨਾ ਕੁਛ ਹੋਣ ਤੇ ਭੀ ਮੈਂ ਦਲੀਪ ਸ਼ਾਹ ਦਾ ਵੈਰੀ ਬਣਿਆਂ ਰਿਹਾ, ਹਾਂ ਇਕ ਗੱਲ ਦਲੀਪ ਸ਼ਾਹ ਨੇ ਨਹੀਂ ਕਹੀ ਉਹ ਇਹ ਕਿ ਇਸ ਭੇਤ ਨੂੰ ਲੁਕਾਉਣ ਦੀ ਸੌਂਹ ਖਾ ਕੇ ਭੀ ਦਲੀਪ ਸ਼ਾਹ ਨੇ ਮੈਨੂੰ ਸੁੱਕਾ ਨਹੀਂ ਛਡਿਆ, ਇਸ ਨੇ ਕਿਹਾ ਕਿ ਤੂੰ ਕਾਗਜ਼ ਤੇ ਲਿਖ ਕੇ ਖਿਮਾਂ ਮੰਗ ਤਦ ਮੈਂ ਇਹ ਭੇਤ ਲੁਕਾਉਣ ਦੀ ਸੌਂਹ ਖਾ ਸਕਦਾ ਹਾਂ, ਲਾਚਾਰ ਹੋ ਕੇ ਮੈਨੂੰ ਏਹੋ ਕਰਨਾ ਪਿਆ ਅਰ ਮੈਂ ਓਹ ਚਿੱਠੀ ਲਿਖ ਕੇ ਸਦਾ ਲਈ ਇਸ ਦੇ ਹੱਥ ਫਸ ਗਿਆ। ਦਲੀਪ–ਠੀਕ ਹੈ ਜੇ ਮੈਂ ਅਜੇਹਾ ਨਾ ਕਰਦਾ ਤਾਂ ਥੋੜੇ ਹੀ ਦਿਨਾਂ ਪਿਛੋਂ ਭੂਤਨਾਥ ਮੈਨੂੰ ਦੋਸ਼ੀ ਬਣਾ ਕੇ ਆਪ ਸੱਚਾ ਬਣ ਜਾਂਦਾ, ਹੱਛਾ ਹੁਣ ਮੈਂ ਇਸ ਤੋਂ ਅਗਲਾ ਹਾਲ ਦੱਸਦਾ ਹਾਂ ਜਿਸ ਵਿਚ ਕਛ ਹ ਲ ਤਾਂ ਅਜੇਹਾ ਹੈ, ਜੋ ਮੈਨੂੰ ਭੂਤ ਨਾਥ ਦੇ ਹੀ ਮੂੰਹੋਂ ਹੀ ਮਲੂਮ ਹੋਇਆ ਹੈ ! “ਏਹ ਕਹਿ ਕੇ ਦਲੀਪ ਸ਼ਾਹ ਨੇ ਫੇਰ ਕਹਿਣਾ