ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/28

ਇਹ ਸਫ਼ਾ ਪ੍ਰਮਾਣਿਤ ਹੈ

ਦੇ ਆਸ ਪਾਸ ਕਾਗਜ਼ਾਂ ਦਾ ਢੇਰ ਲੱਗਾ ਹੈ, ਪਾਸ ਲਿਖਾਰੀ ਬੈਠਾ ਹੈ। ਇਹ ਇਕ ਸੈਂਚੀ ਚੁਕ ਕੇ ਵੇਖਦੇ ਹਨ, ਫੇਰ ਲਿਖਾਰੀ ਨੂੰ ਲਿਖਣ ਲਈ ਦੇਂਦੇ ਹਨ, ਏਹ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ ਕਰਤਾ ਹਨ। ਸਾਹਮਣੇ ਪਾਸੇ ਇਕ ਮਸਤ ਫ਼ਕੀਰ ਹੈ, ਮਥੇ ਤੇ ਕਾਲਕ ਦਾ ਟਿੱਕਾ, ਇਕ ਸੁੰਦਰ ਮੁੰਡਾ ਕੋਲ ਬੈਠਾ ਹੈ, ਏਹ ਵੀ ਪਰੇਮ ਵਿਚ ਮਸਤ ਫ਼ਕੀਰ ਬਸ ਮੁੰਡੇ ਵਲ ਤਕਦੇ ਹਨ, ਅਰ ਕਦੀ ੨ ਮੂੰਹੋ ਕੋਈ ਬਚਨ ਉਚਾਰਦੇ ਤੇ ਨੱਚਦੇ ਹਨ, ਏਹ ਸ਼ਾਹ ਹੁਸੈਨ ਫ਼ਕੀਰ ਹਨ, ਅਰ ਲੜਕਾ ਮਾਧੋ ਹੈ। ਪ੍ਰਧਾਨ ਜੀ ਦੇ ਪਿਛਲੇ ਪਾਸੇ ਇਕ ਨੰਗਾ ਭੜੰਗਾ ਅਵਧੂਤ ਜਿਹਾ ਲੰਗੋਟਾ ਕੱਸੀ ਕਾਲਾ ਟਿੱਕਾ ਲਾਈ ਸਿਰ ਤੇ ਮੈਲੀ ਟੋਪੀ ਪਾਈ ਹਥ ਵਿਚ ਨਿਕੇ ੨ ਡੰਡੇ ਲਈ ਖੜਾ ਹੈ, ਆਪਣੇ ਰੰਗ ਵਿਚ ਮਸਤ, ਪਰ ਮੂੰਹੋਂ ਕਿਸੇ ਨੂੰ ਟਿਚਕਰ ਕਰਦਾ ਹੈ, ਕਿਸੇ ਨੂੰ ਮਖੌਲ, ਕੋਈ ਸੰਤ ਹਸ ਛਡਦਾ ਹੈ ਅਰ ਕਿਸੇ ਨੂੰ ਕਦੀ ਗੁੱਸਾ ਵੀ ਆ ਜਾਂਦਾ ਹੈ। ਜਿਥੇ ਏਹ ਖੜਾ ਹੈ, ਓਥੇ ਹੀ ਇਕ ਪੁਰਖ ਸੋਹਣਾ ਜਵਾਨ ਕਲਗੀ ਜਿਗਾ ਲਗਾਏ ਹਥ ਤੇ ਬਾਜ ਸਜਾਏ ਬੈਠਾ ਹੈ, ਜੋ ਇਸ ਸੁਥਰੇ ਨੂੰ ਘੜੀ ਘੜੀ ਪਿਆਰ ਭਰੇ ਲਫ਼ਜ਼ਾਂ ਨਾਲ ਝਿੜਕਦਾ ਹੈ, ਅਰ ਏਹ ਹਥ ਜੋੜ ਕੇ ਬਹਿ ਜਾਂਦਾ ਹੈ ਤੇ ਕੋਈ ਗਲ ਸੁਣਾਂਦਾ ਹੈ, ਜਿਸ ਤੋਂ ਆਪਣੇ ਮਾਲਕ ਦਾ ਜੀ ਖ਼ੁਸ਼ ਕਰਾਂਦਾ ਹੈ; ਏਹ ਵੀ ਹਸ ਕੇ ਚੁਪ ਹੋ ਰਹਿੰਦੇ ਹਨ। ਇਹ ਗੁਰੂ ਹਰ ਗੋਬਿਦ ਜੀ ਹਨ। ਅਰ ਖੜਾ ਅਵਧੂਤ ਸੁਥਰਾ ਸ਼ਾਹ ਫ਼ਕੀਰ ਹੈ। ਏਸੇ ਦਰਬਾਰ ਦੇ ਇਕ ਪਾਸੇ ਇਕ ਜੱਟ ਮੋਢੇ ਤੇ ਹਲ ਰਖੀ ਖੜਾ ਹੈ, ਜੀਕਣ ਹੁਣੇ ਹੀ ਪੈਲੀਓਂ ਆਇਆ ਹੈ, ਤੇ ਦਰਬਾਰ ਦੇਖ ਕੇ ਖੜੋ ਗਿਆ ਹੈ। ਕੁਝ ਕੁ ਆਦਮੀ ਏਸਦੇ ਗਿਰਦ ਹਨ, ਏਹ

੪੩