ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/266

ਇਹ ਸਫ਼ਾ ਪ੍ਰਮਾਣਿਤ ਹੈ

ਆਪਦੀ ਵਾਰਤਕ ਕਹਾਣੀ, ਤੇ ਨਾਵਲ ਦੇ ਰੂਪ ਵਿਚ ਮਿਲਦੀ ਹੈ। ਕਵਿਤਾ ਤੋਂ ਛੁਟ ਕੁਝ ਕਹਾਣੀਆਂ ਤੇ ਤਿੰਨ ਨਾਵਲ ਇਹਨਾਂ ਨੇ ਪੰਜਾਬੀ ਨੂੰ ਦਿਤੇ ਹਨ।

'ਸਤਵਾਂ ਨਰਾਤਾ' - ਇਹਨਾਂ ਦੀ ਇਕ ਬੜੀ ਕਾਮਯਾਬ ਕਹਾਣੀ ਹੈ।

ਇਸਤ੍ਰੀ ਦੇ ਅਹਿਸਾਸਾਂ ਦਾ ਜਿਹੋ ਜਿਹਾ ਬਿਆਨ ਏਸ ਕਹਾਣੀ ਵਿਚ ਮਿਲਦਾ ਹੈ, ਓਹੋ ਜਿਹਾ ਬੜੀਆਂ ਥੋੜੀਆਂ ਪੰਜਾਬੀ ਕਹਾਣੀਆਂ ਵਿਚ ਲਭੇਗਾ।

ਵਾਰਤਕ ਵਿਚ ਇਹਨਾਂ ਦੀਆਂ ਰਚਨਾਵਾਂ ਇਹ ਹਨ:

ਕਹਾਣੀਆਂ: ੧. ਕੁੰਜੀਆਂ, ੨. ਛਬੀ ਵਰ੍ਹੇ ਬਾਅਦ

ਨਾਵਲ: ੧. ਜੈ ਸ਼ਿਰੀ, ੨. ਡਾਕਟਰ ਦੇਵ, ੩. ਪਿੰਜਰ

——————

ਬਲਵੰਤ ਗਾਰਗੀ

*

ਇਹਨਾਂ ਦਾ ਵਤਨ ਬਠਿੰਡਾ ਹੈ, ਤੇ ਯੂਨੀਵਰਸਿਟੀ ਦੀ ਪੜ੍ਹਾਈ ਲਾਹੌਰ ਵਿਚ ਮੁਕੰਮਲ ਕੀਤੀ।

ਆਪ ਪੰਜਾਬੀ ਦੇ ਬੜੇ ਸਫ਼ਲ ਨਾਟਕ ਕਾਰ ਮੰਨੇ ਜਾਂਦੇ ਹਨ। ਨਾਟਕਾਂ ਤੋਂ ਛੁਟ ਆਪ ਨੇ ਇਕ ਕਿਤਾਬ 'ਕੱਕਾ ਰੇਤਾ' ਲਿਖੀ ਹੈ, ਜਿਸ ਵਿਚ ਬੜੇ ਸੁਹਣੇ ਢੰਗ ਨਾਲ ਆਪਣੇ ਬਚਪਨ ਦੀਆਂ ਯਾਦਾਂ ਨੂੰ ਉਲੀਕਿਆ ਹੈ।

ਅਜ ਕਲ ਆਪ 'ਸਵੇਰਾ' ਰਿਸਾਲਾ ਦਿਲੀ ਤੋਂ ਕਢਦੇ ਹਨ।

ਇਹਨਾਂ ਦੀਆਂ ਨਾਟਕ ਰਚਨਾਵਾਂ ਇਹ ਹਨ:

੧. ਲੋਹਾ ਕੁਟ ੨. ਸੈਲ ਪਬਰ

੩. ਕੁਆਰੀ ਟੀਸੀ (ਇਕਾਂਗੀ) ੪. ਦੋ ਪਾਸੇ (ਇਕਾਂਗੀ)