ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/263

ਇਹ ਸਫ਼ਾ ਪ੍ਰਮਾਣਿਤ ਹੈ

ਆਪਦੀਆਂ ਵਾਰਤਕ ਵਿਚ ਪ੍ਰਸਿਧ ਰਚਨਾਵਾਂ ਇਹ ਹਨ:

੧. ਰੋਮਾਂਟਿਕ ਪੰਜਾਬੀ ਕਵੀ ੨. ਪੰਜਾਬੀ ਸਾਹਿਤ ਦਾ ਇਤਿਹਾਸ ੩. ਸਾਹਿਤ ਦੀ ਪਰਖ।

——————

ਕਰਤਾਰ ਸਿੰਘ ਦੁੱਗਲ

[ ੧੯੧੭ - ]

*

ਆਪਦੀ ਜਨਮ-ਭੂਮ ਧਮਿਆਲ ( ਰਾਵਲਪਿੰਡੀ ) ਹੈ। ਯੂਨੀਵਰਸਿਟੀ ਦੀ ਪੜ੍ਹਾਈ ਰਾਵਲਪਿੰਡੀ ਤੇ ਲਾਹੌਰ ਵਿਚ ਪੂਰੀ ਕੀਤੀ। ਓਸ ਤੋਂ ਕੁਝ ਚਿਰ ਬਾਅਦ ਆਲ ਇੰਡੀਆ ਰੇਡੀਓ ਵਿਚ ਨੌਕਰੀ ਕਰ ਲਈ। ਅਜ ਕਲ ਆਲ ਇੰਡੀਆ ਰੇਡੀਓ ਵਿਚ ਕਾਫ਼ੀ ਵੱਡੇ ਅਫ਼ਸਰ ਹਨ।

ਆਪਨੇ ਪਛਮੀ ਸਾਹਿਤ ਦੀ ਕਹਾਣੀ ਦੀ ਨਵੀਂ ਟੈਕਨੀਕ ਦੇ ਅਸਰ ਹੇਠਾਂ ਬੜੀਆਂ ਕਹਾਣੀਆਂ ਲਿਖੀਆਂ ਹਨ। ਤੇ ਪੰਜਾਬੀ ਦੇ ਪਹਿਲੀ ਸਫ਼ ਦੇ ਕਹਾਣੀਕਾਰਾਂ ਵਿਚੋਂ ਮੰਨੇ ਜਾਂਦੇ ਹਨ। ਕਹਾਣੀ ਤੋਂ ਸਿਵਾ ਨਾਟਕ, ਕਵਿਤਾ, ਤੇ ਨਾਵਲ ਵੀ ਲਿਖੇ ਹਨ।

ਇਸ ਸੰਗ੍ਰਹਿ ਵਿਚ ਦਿਤੀ ਕਹਾਣੀ 'ਗੌਸ ਪੀਰ ਦੇ ਸ਼ਹਿਰ

੨੭੮