ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/261

ਇਹ ਸਫ਼ਾ ਪ੍ਰਮਾਣਿਤ ਹੈ

ਸੰਤ ਸਿੰਘ ਸੇਖੋਂ

[ ੧੯੦੮-]

੧੯o੮ ਵਿਚ ਲਾਇਲਪੁਰ ਦੇ ਕੋਲ ਇਕ ਪਿੰਡ ਵਿਚ ਪੈਦਾ ਹੋਏ। ਯੂਨੀਵਰਸਿਟੀ ਦੀ ਤਾਲੀਮ ਲਾਇਲਪੁਰ ਤੇ ਲਾਹੌਰ ਵਿਚ ਪੂਰੀ ਕੀਤੀ। ਹੁਣ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਚ ਪ੍ਰੋਫ਼ੈਸਰ ਹਨ।

ਆਪਨੇ ਕਵਿਤਾ, ਕਹਾਣੀ, ਨਾਟਕ ਤੇ ਸਾਹਿਤਕ ਪਰਖ ਸਭ ਕੁਝ ਲਿਖਿਆ ਹੈ। ਪੰਜਾਬੀ ਦੇ ਚੰਗੇ ਵਿਦਵਾਨ ਤੇ ਬੜੇ ਸਫ਼ਲ ਕਹਾਣੀਕਾਰ ਤੇ ਨਾਟਕਕਾਰ ਮੰਨੇ ਗਏ ਹਨ।

ਇਸ ਸੰਗ੍ਰਹਿ ਵਿਚ ਦਿਤਾ ਲੇਖ 'ਕਵਿਤਾ ਅਤੇ ਅਨੁਭਵ' ਇਹਨਾਂ ਦੀ ਛਪ ਰਹੀ ਕਿਤਾਬ 'ਸਾਹਿਤਾਰਥ' ਵਿਚੋਂ ਹੈ। ਲਿਖਾਰੀ ਦੀ ਯੋਗਤਾ ਤੇ ਏਸ ਲੇਖ ਤੋਂ ਯਕੀਨ ਪੈਦਾ ਹੁੰਦਾ ਹੈ, ਕਿ ਇਹ ਕਿਤਾਬ ਪੰਜਾਬੀ ਵਿਚ ਸਾਹਿਤਕ-ਪਰਖ ਦੇ ਪਿੜ ਵਿਚ ਬੜਾ ਅਹਿਮ ਵਾਧਾ ਹੋਏਗੀ।

ਆਪਦੀਆਂ ਪ੍ਰਸਿਧ ਰਚਨਾਵਾਂ ਇਹ ਹਨ:

੧. ਸਮਾਚਾਰ ( ਕਹਾਣੀਆਂ) ੨. ਕਲਾਕਾਰ ( ਨਾਟਕ)

੩. ਛੇ ਘਰ (ਇਕਾਂਗੀ ਨਾਟਕ) ੪.ਲਹੂ ਮਿੱਟੀ (ਨਾਵਲ)

—————

੨੭੬