ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/259

ਇਹ ਸਫ਼ਾ ਪ੍ਰਮਾਣਿਤ ਹੈ

ਹੈ - ਓਹ ਹਾਲੀ ਤਕ ਹੋਰ ਕਿਸੇ ਨਹੀਂ ਕੀਤੀ, ਤੇ ਇਹਨਾਂ ਦੀਆਂ ਲਿਖਤਾਂ ਇਸ ਬਾਰੇ ਪ੍ਰਮਾਣੀਕ ਮੰਨੀਆਂ ਜਾਂਦੀਆਂ ਹਨ। ਸਿਖ ਇਤਿਹਾਸ ਬਾਰੇ ਕਈ ਗ਼ਲਤ-ਬਿਆਨੀਆਂ, ਭੁਲੇਖਿਆਂ ਆਦਿ ਤੇ ਇਹਨਾਂ ਦੀ ਖੋਜ ਨੇ ਚਾਨਣਾ ਪਾਇਆ ਹੈ। ਖੋਜ ਆਪਦੀ ਸ਼ਖ਼ਸੀਅਤ ਦਾ ਇਕ ਅਨਿਖੜਵਾਂ ਅੰਗ ਬਣ ਚੁਕਿਆ ਹੈ।

ਇਹਨਾਂ ਦਾ ਲਿਖਣ ਢੰਗ ਸਰਲ ਤੇ ਵਿਸ਼ੇ ਦੇ ਅਧੀਨ ਹੋ ਕੇ ਚੰਗੀ ਤਰ੍ਹਾਂ ਕੰਮ ਸਾਰਣ ਵਾਲਾ ਹੁੰਦਾ ਹੈ।

ਇਹਨਾਂ ਦੀਆਂ ਪੰਜਾਬੀ ਵਿਚ ਪ੍ਰਸਿਧ ਰਚਨਾਵਾਂ ਇਹ ਹਨ:

੧. ਸਿਖ ਇਤਿਹਾਸ ਬਾਰੇ ੨. ਸਿਖ ਇਤਿਹਾਸ ਵਲ
 ੩. ਪੰਜਾਬ ਦੀਆਂ ਵਾਰਾਂ ੪. ਕੂਕਿਆਂ ਦੀ ਵਿਥਿਆ।

——————

ਮੋਹਨ ਸਿੰਘ

[ ੧੯੦੫- ]

*

ਮੋਹਨ ਸਿੰਘ ੧੯੦੫ ਵਿਚ ਹੋਤੀ ਮਰਦਾਨ (ਸੂਬਾ ਸਰਹਦ) ਵਿਚ ਜੰਮੇ, ਅਸਲੀ ਪਿੰਡ ਇਹਨਾਂ ਦਾ ਧਮਿਆਲ (ਰਾਵਲ ਪਿੰਡੀ) ਹੈ। ਇਸ ਵੇਲੇ ਪੰਜਾਬੀ ਬੋਲੀ ਦੇ ਸਭ ਤੋਂ ਵਡੇ ਕਵੀ ਹਨ। ਨਵੀਂ ਪੰਜਾਬੀ ਕਵਿਤਾ ਦੇ ਰੂਪ ਤੇ ਇਹਨਾਂ ਦਾ ਸਭ

੨੭੪