ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/258

ਇਹ ਸਫ਼ਾ ਪ੍ਰਮਾਣਿਤ ਹੈ

ਦੀ ਵਿਆਖਿਆ, ਗੁਰਬਾਣੀ ਦੇ ਵਿਆਕਰਣ ਤੇ ਸ਼ਬਦ ਬਣਤਰ ਉਤੇ ਆਪਦੀਆਂ ਕਿਰਤਾਂ ਬੜੀਆ ਵਡਮੁਲੀਆਂ ਹਨ। ਆਪ ਸਿਰਫ਼ ਪਿਛਲੇ ਸਮਿਆਂ ਦੇ ਸਾਹਿਤ ਨਾਲ ਹੀ ਵਾਕਫ਼ੀ ਨਹੀਂ ਰਖਦੇ, ਸਗੋਂ ਨਵੇਂ ਸਾਹਿਤ ਤੇ ਏਸ ਜੁਗ ਦੇ ਖ਼ਿਆਲਾਂ ਤੋਂ ਵੀ ਜਾਣੂ ਹਨ। ਇਹ ਦੋਵੇਂ ਗੁਣ ਰਲ ਕੇ ਆਪਦੀ ਲਿਖਤ ਤੇ ਵਿਚਾਰਾਂ ਵਿਚ ਤੋਲ ਲੈ ਆਂਦੇ ਹਨ।

ਸਾਦਾ, ਸ਼ੁਧ, ਤੇ ਆਪਣੇ ਵਿਸ਼ੇ ਲਈ ਢੁਕਵੇਂ ਲਫ਼ਜ਼, ਤੇ ਸੰਕੋਚ ——— ਇਹਨਾਂ ਦੀ ਵਾਰਤਕ ਦੇ ਗੁਣ ਹਨ।

ਇਹਨਾਂ ਦੀਆਂ ਪ੍ਰਸਿਧ ਰਚਨਾਵਾਂ ਇਹ ਹਨ:

੧. ਗੁਰਮਤਿ ਪ੍ਰਕਾਸ਼ ੨. ਧਾਰਮਕ ਲੇਖ

੩. ਕੁਝ ਹੋਰ ਧਾਰਮਕ ਲੇਖ

————

ਗੰਡਾ ਸਿੰਘ

[ ੧੯੦੧ - ]

*

ਆਪ ਸਿਖ ਇਤਿਹਾਸ ਦੇ ਉਚੇ ਪਾਏ ਦੇ ਵਿਦਵਾਨ ਤੇ ਮਸ਼ਹੂਰ ਖੋਜੀ ਹਨ। ਸਿੱਖ ਇਤਿਹਾਸ ਬਾਰੇ ਆਜ਼ਾਦ-ਖ਼ਿਆਲ ਖੋਜ ਤੇ ਅਨੇਕਾਂ ਹੀ ਕਿਤਾਬਾਂ ਆਪਨੇ ਲਿਖੀਆਂ ਹਨ - ਜਿਹੜੀਆਂ ਬੜੀ ਮਿਹਨਤ ਦਾ ਸਿਟਾ ਹਨ।

ਸਿਖ ਇਤਿਹਾਸ ਬਾਰੇ ਜਿੰਨੀ ਖੋਜ ਇਹਨਾਂ ਕੀਤੀ

੨੭੩