ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/254

ਇਹ ਸਫ਼ਾ ਪ੍ਰਮਾਣਿਤ ਹੈ

ਅਖ਼ਬਾਰਾਂ ਦੇ ਐਡੀਟਰ ਵੀ ਆਪ ਰਹੇ। ਤੇ ਏਸ ਸਿਲੇਸਿਲੇ ਵਿਚ ਲਿਖਦਿਆਂ ਆਪਣੀ ਵਾਰਤਕ ਦੇ ਗੁਣ ਇਹਨਾਂ ਜ਼ਾਹਿਰ ਕੀਤੇ।

ਇਹਨਾਂ ਦੀ ਪ੍ਰਸਿਧ ਰਚਨਾ 'ਗੁਰਮਤਿ ਨਿਰਣਯ' ਹੈ।

—————

ਐਸ. ਐਸ. ਚਰਨ ਸਿੰਘ

[ ੧੮੯੧ - ੧੯੩੫ ]

*

ਜ਼ਿਲਾ ਅੰਮ੍ਰਿਤਸਰ ਦੇ ਇਕ ਪਿੰਡ ਵਿਚ ੧੮੯੧ ਵਿਚ ਪੈਦਾ ਹੋਏ। ਪੰਜਾਬੀ ਲਿਖਤ ਨੂੰ ਲੋਕ ਪ੍ਰਿਯ ਬਣਾਨ ਵਿਚ ਆਪਦਾ ਤੇ ਆਪਦੇ ਪ੍ਰਸਿਧ ਅਖ਼ਬਾਰ 'ਮੌਜੀ' ਦਾ ਬੜਾ ਹਿਸਾ ਹੈ।

ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠਾਂ ਪਹਿਲਾਂ ਇਹਨਾਂ ਸਿਖ ਇਤਿਹਾਸ ਦੀਆਂ ਵਾਰਤਾਵਾਂ ਨੂੰ ਨਾਵਲਾਂ ਦੇ ਢੰਗ ਵਿਚ ਲਿਖਿਆ ਇਸ ਕਿਸਮ ਦੀਆਂ, ਇਹਨਾਂ ਦੀਆਂ ਪ੍ਰਸਿਧ ਰਚਨਾਵਾਂ 'ਦਲੇਰ ਕੌਰ' ਤੇ 'ਰਣਜੀਤ ਕੌਰ' ਹਨ।

ਇਸ ਤੋਂ ਬਾਅਦ ਇਹਨਾਂ ਕਵਿਤਾ ਤੇ ਵਾਰਤਕ ਵਿਚ ਹਾਸ-ਰਸ ਲਿਖਣ ਵਲ ਰਚੀ ਕਰ ਲਈ। ਹਾਸ ਰਸ ਦੀਆਂ ਇਹਨਾਂ ਦੀਆਂ ਲਿਖਤਾਂ ਆਪਣੇ ਵੇਲੇ ਬੜੀਆਂ ਹੀ ਪ੍ਰਸਿਧ ਹੋਈਆਂ। ਹੋਰ ਪੰਜਾਬੀ ਪਾਠਕ ਇਹਨਾਂ ਦੇ ਘੜੇ ਪਾਤ੍ਰ———'ਬਾਬਾ ਵਰਿਆਮਾ' ਤੋਂ ਜਾਣੂ ਹੈ। ਭਾਵੇਂ ਅਜ ਦੇ ਸਮੇਂ ਦੇ ਲਿਖਣ-ਢੰਗ ਵਰਗਾ

੨੬੯